PreetNama
ਸਮਾਜ/Social

ਨਵਾਜ਼ ਸ਼ਰੀਫ ਦੀ ਮਾਂ ਦੇ ਦੇਹਾਂਤ ‘ਤੇ PM ਮੋਦੀ ਨੇ ਲਿਖੀ ਚਿੱਠੀ,ਪੀਐੱਮਐੱਲ-ਐੱਨ ਨੇ ਕੀਤੀ ਜਨਤਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਛਲੇ ਮਹੀਨੇ ਨਿੱਜੀ ਤੌਰ ‘ਤੇ ਇਕ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ ਨੇ ਸ਼ਰੀਫ ਦੀ ਮਾਂ ਦੇ ਦੇਹਾਂਤ ‘ਤੇ ਭਾਵਪੂਰਨ ਸ਼ੋਕ ਸੰਦੇਸ਼ ਲਿਖਿਆ ਸੀ। ਉਨ੍ਹਾਂ ਨੂੰ ਯਾਦ ਕਰਦੇ ਹੋਏ ਮੋਦੀ ਨੇ ਲਿਖਿਆ ਕਿ ਉਹ ਬੇਹੱਦ ਸਰਲ ਸਨ ਅਤੇ ਉਨ੍ਹਾਂ ਦਾ ਅਪਣਾਪਣ ਦਿਲ ਨੂੰ ਛੂਹ ਲੈਣ ਵਾਲਾ ਸੀ।

27 ਨਵੰਬਰ ਨੂੰ ਲਿਖੇ ਗਏ ਇਸ ਪੱਤਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਨੇ ਵੀਰਵਾਰ ਨੂੰ ਜਾਰੀ ਕੀਤਾ ਹੈ। ਇਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸ਼ਰੀਫ ਦੀ ਮਾਂ ਦਾ 22 ਨਵੰਬਰ ਨੂੰ ਦੇਹਾਂਤ ਹੋਣ ‘ਤੇ ਦੁੱਖ ਨਾਲ ਭਰਿਆ ਸ਼ੋਕ ਸੁਨੇਹਾ ਲਿਖਿਆ ਹੈ। ‘ਡਾਨ’ ਅਖ਼ਬਾਰ ਵਿਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਹ ਪੱਤਰ ਪਿਛਲੇ ਹਫ਼ਤੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਸ਼ਰੀਫ ਦੀ ਧੀ ਅਤੇ ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੂੰ ਭੇਜਿਆ ਗਿਆ ਸੀ। ਉਸ ਪਿੱਛੋਂ ਇਹ ਸੰਦੇਸ਼ ਪਿਛਲੇ ਇਕ ਸਾਲ ਤੋਂ ਲੰਡਨ ਵਿਚ ਰਹਿ ਰਹੇ ਨਵਾਜ਼ ਸ਼ਰੀਫ ਨੂੰ ਭੇਜਿਆ ਗਿਆ।

ਪੱਤਰ ਵਿਚ ਮੋਦੀ ਨੇ ਲਿਖਿਆ ਕਿ ਮੀਆਂ ਸਾਹਿਬ ਲੰਡਨ ਵਿਚ 22 ਨਵੰਬਰ ਨੂੰ ਤੁਹਾਡੀ ਮਾਂ ਬੇਗਮ ਅਖਤਰ ਦੇ ਦੇਹਾਂਤ ਦੀ ਖ਼ਬਰ ਤੋਂ ਮੈਂ ਬੇਹੱਦ ਦੁਖੀ ਹਾਂ। ਦੁੱਖ ਦੀ ਇਸ ਘੜੀ ਵਿਚ ਮੇਰੀ ਹਮਦਰਦੀ ਤੁਹਾਡੇ ਨਾਲ ਹੈ। ਲਾਹੌਰ ਵਿਚ ਸਾਲ 2015 ਵਿਚ ਮੋਦੀ ਦੀ ਨਵਾਜ਼ ਸ਼ਰੀਫ ਦੀ ਮਾਂ ਨਾਲ ਹੋਈ ਮੁਲਾਕਾਤ ਤੋਂ ਉਹ ਬੇਹੱਦ ਖ਼ੁਸ਼ ਸਨ।

Related posts

ਕੈਬਨਿਟ ਮੰਤਰੀ ਕਟਾਰੂਚੱਕ ‘ਤੇ ਐਕਸ਼ਨ ਨਹੀਂ ਲਵੇਗੀ ਸਰਕਾਰ! ਕਥਿਤ ਵੀਡੀਓ ਮਾਮਲੇ ਨਾਲ ਨਜਿੱਠਣ ਲਈ ਘੜੀ ਰਣਨੀਤੀ

On Punjab

ਲਾਲੂ ਪਰਿਵਾਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, RJD ਮੁਖੀ ਨੇ ਕਿਹਾ- ED ਨੇ ਗਰਭਵਤੀ ਨੂੰਹ ਨੂੰ 15 ਘੰਟੇ ਤੱਕ ਬੈਠਾ ਕੇ ਰੱਖਿਆ

On Punjab

SGPC ਦਾ ਅਹਿਮ ਫੈਸਲਾ : ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਬੰਧੀ ਫਿਲਮਾਂ ’ਤੇ ਲਗਾਈ ਪਾਬੰਦੀ

On Punjab