42.24 F
New York, US
November 22, 2024
PreetNama
ਸਿਹਤ/Health

ਨਵੀਂ ਪੀੜੀ ਨਹੀਂ ਜਾਣਦੀ ਗੁੜ ਦੇ ਫਾਇਦੇ, ਠੰਢ ‘ਚ ਕਈ ਰੋਗਾਂ ਦਾ ਇੱਕੋ ਇਲਾਜ

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਇਲਾਕਿਆਂ ’ਚ ਠੰਢ ਆ ਗਈ ਹੈ। ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਵੱਖਰੀ ਸਮੱਸਿਆ ਹੈ। ਅਜਿਹੇ ਹਾਲਾਤ ’ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ਮੌਸਮ ’ਚ ਗੁੜ ਦੇ ਔਸ਼ਧ ਗੁਣਾਂ ਬਾਰੇ ਅੱਜ ਤੁਹਾਨੂੰ ਕੁਝ ਜਾਣਕਾਰੀ ਦਿੰਦੇ ਹਾਂ। ਮਿੱਠਾ ਖਾਣ ਦੇ ਸ਼ੌਕੀਨ ਜ਼ਿਆਦਾਤਰ ਖੰਡ ਦੀ ਥਾਂ ਗੁੜ ਨੂੰ ਹੀ ਪਸੰਦ ਕਰਦੇ ਹਨ ਕਿਉਂਕਿ ਇਸ ਦੇ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ।

ਗੁੜ ’ਚ ਪਾਏ ਜਾਣ ਵਾਲੇ ਪ੍ਰੋਟੀਨ, ਕਾਰਬੋਹਾਈਡ੍ਰੇਟ, ਲੋਹਾ, ਵਿਟਾਮਿਨ ਬੀ, ਕੈਲਸ਼ੀਅਮ ਤੇ ਫ਼ਾਸਫ਼ੋਰਸ ਮਨੁੱਖੀ ਸਰੀਰ ਲਈ ਕਿਸੇ ਵਧੀਆ ਦਵਾਈ ਵਾਂਗ ਹੀ ਕੰਮ ਕਰਦੇ ਹਨ। ਸਾਡੇ ਸਰੀਰ ਉੱਤੇ ਪ੍ਰਦੂਸ਼ਣ ਕਾਰਣ ਪੈਣ ਵਾਲੇ ਅਸਰ ਨੂੰ ਗੁੜ ਕਈ ਗੁਣਾ ਘਟਾ ਦਿੰਦਾ ਹੈ। ਡਾਇਬਟੀਜ਼ ਰੋਗੀ ਮਿੱਠਾ ਚਖਣ ਲਈ ਗੁੜ ਹੀ ਵਰਤਦੇ ਹਨ। ਇਹ ਹੱਡੀਆਂ ਮਜ਼ਬੂਤ ਬਣਾਉਂਦਾ ਹੈ।

ਜੇ ਤੁਸੀਂ ਕਿਸੇ ਅਜਿਹੀ ਫ਼ੈਕਟਰੀ ਜਾਂ ਕਾਰਖਾਨੇ ’ਚ ਕੰਮ ਕਰਦੇ ਹੋ, ਜਿੱਥੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਜ਼ਿਆਦਾ ਹੈ, ਤਦ ਤਾਂ ਤੁਹਾਨੂੰ ਗੁੜ ਰੋਜ਼ਾਨਾ ਜ਼ਰੂਰ ਵਰਤਣਾ ਚਾਹੀਦਾ ਹੈ। ਰੋਜ਼ਾਨਾ 100 ਗ੍ਰਾਮ ਗੁੜ ਖਾਣ ਨਾਲ ਪ੍ਰਦੂਸ਼ਣ ਕਾਰਣ ਹੋਣ ਵਾਲੀਆਂ ਖ਼ਤਰਨਾਕ ਬੀਮਾਰੀਆਂ ਦੂਰ ਭੱਜ ਜਾਂਦੀਆਂ ਹਨ।

ਗੁੜ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਐਸੀਡਿਟੀ ਤੇ ਖੱਟੀਆਂ ਡਕਾਰਾਂ ਵਿੱਚ ਫ਼ਾਇਦੇਮੰਦ ਹੁੰਦਾ ਹੈ। ਪੇਟ ਦੀ ਸਮੱਸਿਆ ਹੋਵੇ, ਤਾਂ ਗੁੜ ਦੇ ਛੋਟੇ ਟੁਕੜੇ ਨੂੰ ਕਾਲਾ ਲੂਣ ਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ, ਕਬਜ਼ ਵੀ ਨਹੀਂ ਹੁੰਦੀ।

ਗੁੜ ਦੀ ਵਰਤੋਂ ਠੰਢ ਲੱਗਣ ਉੱਤੇ ਅਦਰਕ ਨਾਲ ਕੀਤੀ ਜਾ ਸਕਦੀ ਹੈ। ਇਸ ਨੂੰ ਅਜਵਾਇਣ ਨਾਲ ਵੀ ਖਾਇਆ ਜਾ ਸਕਦਾ ਹੈ। ਠੰਢ ਦੇ ਮਾੜੇ ਅਸਰ ਦੂਰ ਹੋ ਜਾਂਦੇ ਹਨ। ਠੰਢ ਲੱਗਣ ਉੱਤੇ ਗੁੜ ਦਾ ਕਾੜ੍ਹਾ ਸਦੀਆਂ ਤੋਂ ਭਾਰਤ ’ਚ ਪ੍ਰਚੱਲਿਤ ਹੈ।

Related posts

ਕਣਕ ਦੀ ਰੋਟੀ ਨਾਲ ਠੀਕ ਕਰੋ ਲੱਕ ਦਰਦ

On Punjab

ਅਮਰੀਕਾ ’ਚ ਫਿਰ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ, ਕੈਲੀਫੋਰਨੀਆ ’ਚ ਹਸਪਤਾਲ ਭਰੇ

On Punjab

ਨਾਸ਼ਤੇ ‘ਚ ਇਹ 5 ਚੀਜ਼ਾਂ ਖਾਣ ਨਾਲ ਵਧ ਸਕਦਾ ਹੈ ਭਾਰ, ਤੇਜ਼ੀ ਨਾਲ ਭਾਰ ਘਟਾਉਣ ਲਈ ਨਾ ਖਾਓ ਇਹ ਚੀਜ਼ਾਂ

On Punjab