ਮੁੰਬਈ: ਕਪਿਲ ਸ਼ਰਮਾ ਸ਼ੋਅ ਦੇ ਆਉਣ ਵਾਲੇ ਐਪੀਸੋਡ ‘ਚ ਮੀਕਾ ਸਿੰਘ ਗੈਸਟ ਦੇ ਰੂਪ ‘ਚ ਸ਼ਾਮਲ ਹੋਣਗੇ। ਕਪਿਲ ਤੇ ਮੀਕਾ ਦੀ ਬਹੁਤ ਚੰਗੀ ਦੋਸਤੀ ਹੈ। ਕਪਿਲ ਅਕਸਰ ਮੀਕਾ ਫ਼ਿਲਟਰ ਦਾ ਇਸਤੇਮਾਲ ਕਰਕੇ ਵੀਡੀਓ ਰਿਕਾਰਡ ਕਰਕੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕਰਦੇ ਰਹਿੰਦੇ ਹਨ।
ਇਸ ਐਪੀਸੋਡ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਮੀਕਾ ਸਿੰਘ ਨੂੰ ਸਲਮਾਨ ਖ਼ਾਨ ਦੀ ਫ਼ਿਲਮ ਦਾ ਗਾਣਾ ਜੋ ਮੀਕਾ ਨੇ ਗਾਇਆ ਹੈ- ਆਜ ਕੀ ਪਾਰਟੀ ਮੇਰੀ ਤਰਫ਼ ਸੇ ਗਾਉਂਦਿਆ ਦੇਖਿਆ ਗਿਆ ਹੈ। ਕਪਿਲ ਸ਼ਰਮਾ ਤੇ ਅਰਚਨਾ ਪੂਰਨ ਸਿੰਘ ਇਸਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਸ਼ੋਅ ‘ਚ ਦਿਖਾਇਆ ਗਿਆ ਹੈ ਕਪਿਲ ਸਿੱਧਾ ਸਿਤਾਰਿਆਂ ਨਾਲ ਜੁੜੀਆਂ ਅਫ਼ਵਾਹਾਂ ਦੀ ਸੱਚਾਈ ਪੁੱਛਦੇ ਹਨ। ਕਪਿਲ ਮੀਕਾ ਤੋਂ ਇਕ ਪ੍ਰਸ਼ੰਸਕ ਦਾ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ। ਕਿ ਕੀ ਉਹ ਬਚਪਨ ‘ਚ ਸ਼ਰਾਰਤੀ ਸਨ? ਸਵਾਲ ਦੇ ਜਵਾਬ ‘ਚ ਮੀਕਾ ਕਹਿੰਦੇ ਹਨ ਕਿ ਮੈਂ ਬਚਪਨ ਤੋਂ ਹੀ ਸ਼ਰਾਰਤੀ ਰਿਹਾ ਹਾਂ।
ਕਪਿਲ ਸ਼ਰਮਾ ਸ਼ੋਅ ਲੌਕਡਾਊਨ ਕਾਰਨ ਕਈ ਮਹੀਨੇ ਬੰਦ ਰਿਹਾ ਸੀ ਪਰ ਜਦੋਂ ਮਹਾਰਾਸ਼ਟਰ ਸਰਕਾਰ ਨੇ ਅਦਾਕਾਰਾਂ ਨੂੰ ਕੁਝ ਸ਼ਰਤਾਂ ਨਾਲ ਸ਼ੂਟਿੰਗ ਦੀ ਇਜਾਜ਼ਤ ਦਿੱਤੀ ਤਾਂ ਸ਼ੋਅ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋਈ।