US Iran Proxy War: ਵਾਸ਼ਿੰਗਟਨ: ਨਵੇਂ ਸਾਲ ਦੌਰਾਨ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਤਕਰਾਰ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ । ਜਿਸਦੇ ਚੱਲਦਿਆਂ ਅਮਰੀਕਾ ਅਗਲੇ ਸਾਲ ਈਰਾਨ ਖਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਹੋਰ ਵੀ ਵਾਧਾ ਕਰੇਗਾ । ਜ਼ਿਕਰਯੋਗ ਹੈ ਕਿ ਈਰਾਨ ਖਿਲਾਫ਼ ਅਮਰੀਕਾ ਵੱਲੋਂ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇ ਆਰਥਿਕ ਅਤੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ ।
ਇਸ ਸਬੰਧੀ ਈਰਾਨ ਦੇ ਲਈ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਬ੍ਰਾਇਨ ਹੁਕ ਨੇ ਦੱਸਿਆ ਕਿ ਸਾਲ 2020 ਵਿੱਚ ਈਰਾਨ ਖਿਲਾਫ਼ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਹੋਰ ਵੀ ਵਾਧਾ ਹੋਵੇਗਾ । ਦੱਸ ਦੇਈਏ ਕਿ ਹੁਕ ਦੇ ਇਸ ਬਿਆਨ ਤੋਂ ਪਹਿਲਾਂ ਅਮਰੀਕਾ ਨੇ ਇਰਾਕ ਅਤੇ ਸੀਰੀਆ ਵਿੱਚ ਈਰਾਨੀ ਸਮਰਥਕ ਕਟੈਬ ਹਿਜ਼ਬੁਲਾਹ ਖਿਲਾਫ਼ ਹਵਾਈ ਹਮਲੇ ਕੀਤੇ ਵੀ ਸਨ ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਰਾਕ ਦੇ ਕਿਰਕੁਕ ਸ਼ਹਿਰ ਵਿੱਚ ਇੱਕ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਇਕ ਅਮਰੀਕੀ ਜਵਾਨ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋ ਗਏ ਸਨ । ਇਸ ਤੋਂ ਬਾਅਦ ਅਮਰੀਕਾ ਨੇ ਇਸ ਦਾ ਬਦਲਾ ਲੈਂਦੇ ਹੋਏ 5 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ ਸਨ ।