ਟਰੰਪ ਸਮਰਥਕਾਂ ਦੇ ਹੰਗਾਮੇ ਤੋਂ ਬਾਅਦ ਅਮਰੀਕੀ ਸੰਸਦ ਨੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਦੀ ਜਿੱਤ ਦੀ ਪੁਸ਼ਟੀ ਕਰ ਦਿੱਤੀ। ਜਾਰਜੀਆ ’ਚ ਡੈਮੋ¬ਕ੍ਰੇਟਿਕ ਉਮੀਦਵਾਰਾਂ ਦੀ ਜਿੱਤ ਦੇ ਨਾਲ ਹੀ ਅਮਰੀਕੀ ਸੀਨੇਟ ’ਚ ਡੈਮੋ¬ਕ੍ਰੇਟਸ ਅਤੇ ਰਿਪਬਲਿਕਨ ਦੀ ਸੰਖਿਆ ਬਰਾਬਰ ਹੋ ਗਈ। ਸੀਨੇਟ ’ਚ 100 ਮੈਂਬਰ ਹੁੰਦੇ ਹਨ ਅਤੇ ਹੁਣ ਦੋਵੇਂ ਪਾਰਟੀ ਬਰਾਬਰ (50-50) ਹੋ ਚੁੱਕੀ ਹੈ। ਇਸਤੋਂ ਪਹਿਲਾਂ ਅਮਰੀਕੀ ਸੀਨੇਟ ’ਚ ਰਿਪਬਲਿਕਨ ਦਾ ਬਹੁਮਤ ਸੀ।
ਦੱਸਣਯੋਗ ਹੈ ਕਿ ਅਮਰੀਕੀ ਕਾਂਗਰਸ ਅਮਰੀਕਾ ਦੀ ਫੈਡਰਲ ਸਰਕਾਰ ਦਾ ਦੋ-ਪੱਖੀ ਸਦਨ ਹੈ, ਜਿਸ ’ਚ ਹਾਊਸ ਆਫ ਰਿਪ੍ਰੈਂਜ਼ਟੇਟਿਵਸ ਅਤੇ ਸੀਨੇਟ ਸ਼ਾਮਿਲ ਹਨ। ਯੂਐੱਸ ਕੈਪੀਟਲ ਹਿੱਲ ਬਿਲਡਿੰਗ ’ਚ ਹੰਗਾਮੇ ਤੇ ਹਿੰਸਾ ਕਾਰਨ ਸੰਸਦ ’ਚ ਭਾਰੀ ਇਲੈਕਟ੍ਰੋਲ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ। ਇਸਨੂੰ ਜੋ ਬਾਇਡਨ ਨੇ ਦੇਸ਼ਧ੍ਰੋਹੀ ਕਰਾਰ ਦਿੱਤਾ ਹੈ। ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਾ ਕਰਨ ਵਾਲੇ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਹਿੱਲ ’ਚ ਕਾਫੀ ਹੰਗਾਮਾ ਕੀਤਾ ਅਤੇ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਇਸ ’ਤੇ ਅਮਰੀਕਾ ’ਚ ਟਰੰਪ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
previous post