PreetNama
ਖਾਸ-ਖਬਰਾਂ/Important News

ਨਸ਼ੇੜੀ ਪੰਜਾਬੀ ਦਾ ਅਮਰੀਕਾ ‘ਚ ਭਿਆਨਕ ਕਾਰਾ, ਸੰਗੀਨ ਧਰਾਵਾਂ ਤਹਿਤ ਗ੍ਰਿਫਤਾਰ

ਨਿਊਯਾਰਕ: ਬਜ਼ੁਰਗ ਮਹਿਲਾ ਤੋਂ ਜ਼ਬਰੀ ਕਾਰ ਖੋਹ ਕੇ ਫਰਾਰ ਹੋਣ ਵਾਲੇ 24 ਸਾਲਾ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਗ਼ਵਾ, ਹਮਲਾ ਤੇ ਚੋਰੀ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਸ਼ਨਾਖ਼ਤ ਦਲਵੀਰ ਸਿੰਘ ਵਜੋਂ ਹੋਈ ਹੈ।

ਓਹੀਓ ਸੂਬੇ ਦੀ ਮਿਡਲਟਾਊਨ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਚਿੱਟੇ (ਹੈਰੋਇਨ) ‘ਤੇ ਲੱਗੇ ਦਲਵੀਰ ਸਿੰਘ ਨੇ ਲੰਘੀ 25 ਅਪਰੈਲ ਨੂੰ 69 ਸਾਲਾ ਨੀਤਾ ਕੋਬਰਨ ‘ਤੇ ਹਮਲਾ ਕੀਤਾ। ਕੋਬਰਨ ਉਦੋਂ ਮੈਡੀਕਲ ਸੈਂਟਰ ਵਿੱਚ ਕਿਸੇ ਹੋਰ ਔਰਤ ਨੂੰ ਇਲਾਜ ਲਈ ਲੈ ਕੇ ਆਈ ਸੀ। ਉਸ ਦੇ ਪੋਤਾ-ਪੋਤੀ ਕਾਰ ਦੀ ਪਿਛਲੀ ਸੀਟ ‘ਤੇ ਮੌਜੂਦ ਸਨ। ਪੁਲਿਸ ਮੁਤਾਬਕ ਇਸੇ ਦੌਰਾਨ ਦਲਵੀਰ ਸਿੰਘ ਆਉਂਦਾ ਹੈ ਤੇ ਨੀਤਾ ਕੋਬਰਨ ਨੂੰ ਧੱਕਾ ਮਾਰ ਕੇ ਸੁੱਟ ਦਿੰਦਾ ਹੈ ਤੇ ਖ਼ੁਦ ਕਾਰ ਭਜਾ ਲੈਂਦਾ ਹੈ। ਮਿਡਲਟਾਊਨ ਪੁਲਿਸ ਨੇ ਦੱਸਿਆ ਕਿ ਬੱਚੇ ਡਰ ਗਏ ਤੇ ਅੱਠ ਸਾਲਾ ਮੁੰਡੇ ਚੈਂਸ ਨੇ ਫਟਾਫਟ ਦਰਵਾਜ਼ਾ ਖੋਲ੍ਹ ਕੇ ਬਾਹਰ ਛਾਲ ਮਾਰੀ ਤੇ ਆਪਣੀ ਭੈਣ ਸਕਾਇਲਰ ਨੂੰ ਵੀ ਬਾਹਰ ਆਉਣ ਨੂੰ ਕਿਹਾ ਪਰ ਦਲਵੀਰ ਨੇ ਉਸ ਦਾ ਝੱਗਾ ਫੜ ਲਿਆ ਤੇ ਬਾਹਰ ਜਾਣ ਤੋਂ ਰੋਕਣ ਲੱਗਾ। ਚੈਂਸ ਨੇ ਆਪਣੀ ਭੈਣ ਨੂੰ ਖਿੱਚਿਆ ਤਾਂ ਦੋਵੇਂ ਜਣੇ ਸੜਕ ‘ਤੇ ਰੁੜਦੇ ਪਾਸੇ ਆ ਡਿੱਗੇ। ਇਸ ਸਭ ਦੌਰਾਨ ਕਾਰ ਚੱਲ ਰਹੀ ਸੀ।

ਪੁਲਿਸ ਕੁਝ ਹੀ ਸਮੇਂ ਵਿੱਚ ਚੋਰੀ ਕੀਤੇ ਵਾਹਨ ਸਮੇਤ ਦਲਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋ ਬੱਚਿਆਂ ਨੂੰ ਅਗ਼ਵਾ ਕਰਨ ਦੇ ਨਾਲ-ਨਾਲ ਹਮਲਾ ਤੇ ਚੋਰੀ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਅੱਠ ਸਾਲਾ ਚੈਂਸ ਨੂੰ ਹੀਰੋ ਦੱਸਿਆ ਜਿਸ ਨੇ ਬਹਾਦੁਰੀ ਨਾਲ ਆਪਣੀ ਭੈਣ ਨੂੰ ਬਚਾਇਆ।

Related posts

ਤਬਾਹੀ ਹੀ ਤਬਾਹੀ: 2750 ਟਨ ਅਮੋਨੀਅਮ ਨਾਈਟ੍ਰੇਟ ਦਾ ਧਮਾਕਾ, 250 ਕਿਲੋਮੀਟਰ ਤੱਕ ਹਿੱਲੀ ਧਰਤੀ

On Punjab

ਕੋਲੋਰਾਡੋ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਦਾ ਕੱਟਿਆ ਪੱਤਾ, ਸੂਬੇ ’ਚ ਰਾਸ਼ਟਰਪਤੀ ਚੋਣ ਲੜਨ ਦੇ ਅਯੋਗ ਐਲਾਨਿਆ

On Punjab

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 1738 ਮੌਤਾਂ

On Punjab