PreetNama
ਖਬਰਾਂ/News

ਨਸ਼ੇ ਦਾ ਟੀਕਾ ਲਾਇਆ ਗੁਪਤ ਅੰਗ ‘ਚ, ਹੋਈ ਮੌਤ

ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਿਆਂ ਨਾਲ ਮੌਤਾਂ ਬਰਕਰਾਰ ਹਨ। ਐਤਵਾਰ ਨੂੰ ਜੰਡਿਆਲਾ ਗੁਰੂ ਤੋਂ ਥੋੜੀ ਦੂਰ ਪਿੰਡ ਮਲਕਪੁਰ ਦੇ ਨੌਜਵਾਨ ਕੁਲਦੀਪ ਸਿੰਘ (27) ਦੀ ਵੱਧ ਨਸ਼ਾ ਲੈਣ ਕਾਰਨ ਮੌਤ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕ ਦੇ ਗੁਪਤ ਅੰਗ ਵਿੱਚ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ।

ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਖੇਤਾਂ ਵਿੱਚ ਗਿਆ ਸੀ, ਜਿੱਥੋਂ ਮਗਰੋਂ ਉਸ ਦੀ ਲਾਸ਼ ਬਰਾਮਦ ਹੋਈ। ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਨੇ ਨਸ਼ਾ ਤਸਕਰ ਸੰਦੀਪ ਸਿੰਘ ਉਰਫ ਗਾਜਾ ਵਾਸੀ ਪਿੰਡ ਵਡਾਲਾ ਜੌਹਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨਸ਼ਾ ਸਪਲਾਇਰ ਦੀ ਨਿਸ਼ਾਨਦੇਹੀ ਮ੍ਰਿਤਕ ਨੌਜਵਾਨ ਦੇ ਮੋਬਾਈਲ ’ਤੇ ਆਈ ਕਾਲ ਤੋਂ ਹੋਈ ਹੈ, ਜਿਸ ਵਿੱਚ ਨਸ਼ਾ ਤਸਕਰ ਪੈਸੇ ਦੇ ਕੇ ਨਸ਼ਾ ਲਿਜਾਣ ਦਾ ਸੁਨੇਹਾ ਦੇ ਰਿਹਾ ਹੈ। ਡੀਐਸਪੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਨਸ਼ਾ ਸਪਲਾਇਰ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਆਰੰਭ ਦਿੱਤੀ ਗਈ ਹੈ।

Related posts

ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰ

Pritpal Kaur

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ ਬੰਬ ਦੀ ਧਮਕੀ, ਸੁਰੱਖਿਆ ਵਧਾਈ

On Punjab

ਸ੍ਰੀਨਗਰ: 24 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ

On Punjab