57.96 F
New York, US
April 24, 2025
PreetNama
ਸਮਾਜ/Social

ਨਸਲੀ ਦੰਗਿਆਂ ਦੌਰਾਨ ਅਮਰੀਕਾ ਦਾ ਵੱਡਾ ਫੈਸਲਾ

ਵਾਸ਼ਿੰਗਟਨ: ਅਮਰੀਕੀ ਸੈਨਾ ‘ਚ ਪਹਿਲੀਵਾਰ ਕਿਸੇ ਅਫਰੀਕੀ- ਅਮਰੀਕਨ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਜਾਵੇਗਾ। ਅਮਰੀਕੀ ਸੰਸਦ ਨੇ ਮੰਗਲਵਾਰ ਨੂੰ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ ਦੀ ਇਸ ਆਹੁੱਦੇ ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਉਨ੍ਹਾਂ ਨੂੰ ਅਗਲਾ ਏਅਰ ਫੋਰਸ ਮੁਖੀ ਬਣਾਉਣ ਲਈ ਸੰਸਦ ਵਿੱਚ ਵੋਟ ਦਿੱਤੀ।

ਬ੍ਰਾਊਨ ਦੇ ਹੱਕ ਵਿੱਚ 96 ਸੰਸਦ ਮੈਂਬਰਾਂ ਨੇ ਵੋਟ ਦਿੱਤੀ, ਜਦੋਂਕਿ ਇੱਕ ਵੀ ਸੰਸਦ ਮੈਂਬਰ ਵਿਰੋਧ ਵਿੱਚ ਨਹੀਂ ਆਇਆ। ਹੁਣ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ ਲਈ ਅਮਰੀਕਾ ਦਾ ਅਗਲਾ ਏਅਰ ਫੋਰਸ ਚੀਫ਼ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।

ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਫਿਲਹਾਲ ਅਮਰੀਕਾ ‘ਚ ਅਫਰੀਕੀ-ਅਮਰੀਕਨ ਲੋਕਾਂ ਦੇ ਸਮਰਥਨ ਵਿੱਚ ਸੰਯੁਕਤ ਰਾਜ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਫਰੀਕੀ-ਅਮਰੀਕਨ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਅਦ ਅਫਰੀਕੀ ਅਮਰੀਕਨਜ਼ ਨੂੰ ਬਰਾਬਰ ਅਧਿਕਾਰ ਦੇਣ ਦੀ ਮੰਗ ਉਠਾਈ ਗਈ ਹੈ।

ਅਮਰੀਕਾ ‘ਚ ਅਫਰੀਕੀ ਅਮਰੀਕਨਜ਼ ਦੀ ਵੱਡੇ ਆਹੁੱਦਿਆਂ ਤੇ ਗਿਣਤੀ ਬਹੁਤ ਘੱਟ ਹੈ। ਪੈਂਟਾਗੋਨ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਫੌਜ ਦਾ 18.7% ਕਰਮਚਾਰੀ ਅਫਰੀਕੀ ਹਨ। ਵੱਡੇ ਅਹੁਦਿਆਂ ਤੇ ਅਮਰੀਕੀ 71.6 ਪ੍ਰਤੀਸ਼ਤ ਹਨ ਜਦੋਂ ਕਿ ਅਫਰੀਕੀ ਅਮਰੀਕਨ ਅਧਿਕਾਰੀ ਸਿਰਫ 8.8% ਹਨ।

Related posts

ਬ੍ਰਿਟੇਨ ਦੇ PM ਨੇ ਕੀਤਾ ਵੱਡਾ ਖੁਲਾਸਾ, ਮ੍ਰਿਤਕ ਐਲਾਨਣ ਦੀ ਤਿਆਰੀ ‘ਚ ਸਨ ਡਾਕਟਰ

On Punjab

ਕੈਨੇਡਾ ‘ਚ ਵੀ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੁਸ਼ਟੀ ਹੋਣ ਤੋਂ ਬਾਅਦ ਕੁਝ ਹੋਰ ਦੇਸ਼ਾਂ ‘ਤੇ ਲਗਾਇਆ ਟ੍ਰੈਵਲ ਬੈਨ

On Punjab

ਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ

Pritpal Kaur