ਮਹਿਕਮੇ ਵਿੱਚ 32 ਸਾਲ ਕੀਤੀ ਪੂਰੀ ਇਮਾਨਦਾਰੀ ਨਾਲ ਸੇਵਾ- ਜੋਸਨ
ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵਿੱਚ ਮਿਲਾਪੜੇ ਸੁਭਾਅ ਦੇ ਮਾਲਕ ਬਤੌਰ ਸੀਨੀਅਰ ਲੇਖਾਕਾਰ ਵਜੋਂ ਸੇਵਾ ਨਿਭਾ ਰਹੇ ਸ ਗੁਰਦੇਵ ਸਿੰਘ ਜੋਸਨ ਸੇਵਾਮੁਕਤ ਹੋ ਗਏ ਹਨ । ਸ ਗੁਰਦੇਵ ਸਿੰਘ ਜੋਸਨ ਦਾ ਜਨਮ ਪਿੰਡ ਦੌਲਤਪੁਰਾ ਜਿਲ੍ਹਾ ਫਿਰੋਜ਼ਪੁਰ ਵਿਖੇ ਸ ਨਰਿੰਦਰ ਸਿੰਘ ਦੇ ਘਰ ਮਾਤਾ ਨਰੰਜਣ ਕੌਰ ਦੀ ਕੁੱਖੋਂ 24 ਜੁੂਨ 1960 ਨੂੰ ਹੋਇਆ । ਆਪ ਜੀ ਆਪਣੇ ਪਰਿਵਾਰ ਵਿੱਚੋਂ ਦੋ ਭਰਾਵਾ ਤੇ ਇੱਕ ਭੈਣ ਤੋਂ ਵੱਡੇ ਭਰਾ ਹਨ । ਗੁਰਦੇਵ ਸਿੰਘ ਜੋਸਨ ਨੇ ਮੁੱਢਲੀ ਪੜ੍ਹਾਈ ਸਰਕਾਰੀ ਹਾਈ ਸਕੂਲ ਪਿੰਡ ਆਰਫ ਕੇ ਵਿੱਚ ਕੀਤੀ । ਅਤੇ ਪੋਸਟ ਗ੍ਰੈਜੂਏਸ਼ਨ ਆਰ ਐੱਸ ਡੀ ਕਾਲਜ ਫਿਰੋਜ਼ਪੁਰ ਵਿੱਚ ਕੀਤੀ ਉਸ ਤੋਂ ਬਾਅਦ ਆਪ ਨੋਕਰੀ ਦੀ ਭਾਲ ਵਿੱਚ ਲੱਗ ਗਏ । ਜੁੂਨ 1986 ਵਿੱਚ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵਿੱਚ ਬਤੌਰ ਵਲੰਟੀਅਰ ਸੇਵਾ ਦੀ ਸ਼ੁਰੂਆਤ ਕੀਤੀ। ਅਖੀਰ ਪਰਮਾਤਮਾ ਨੇ ਆਪ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਨੌਕਰੀ ਦੀ ਦਾਤ ਬਖਸ਼ਿਸ਼ ਕੀਤੀ । ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵਿੱਚ 1ਦਸੰਬਰ 1988 ਨੂੰ ਲੇਖਾਕਾਰ ਵਜੋਂ ਨਿਯੁਕਤ ਹੋਏ। ਅਤੇ 26 ਫਰਵਰੀ 1989 ਨੂੰ ਗੁਰਦੇਵ ਸਿੰਘ ਜੋਸਨ ਦਾ ਵਿਆਹ ਬਲਵਿੰਦਰ ਕੌਰ ਨਾਲ ਹੋਇਆ । ਅਤੇ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਦੋ ਸੋਹਨੇ ਹੋਣਹਾਰ ਬੇਟੇ ਇੰਜੀਨੀਅਰ ਰਣਦੀਪਕ ਸਿੰਘ ਜੋਸਨ ਕੈਨੇਡਾ,ਮਨਦੀਪਕ ਸਿੰਘ ਜੋਸਨ ਏਅਰ ਇੰਡੀਆ ਫਲਾਈਟ ਅਟੈਂਨਡਟ ਦੀ ਦਾਤ ਬਖਸ਼ਿਸ਼ ਕੀਤੀ ।ਸ ਗੁਰਦੇਵ ਸਿੰਘ ਜੋਸਨ ਨੇ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਤੋਂ ਇਲਾਵਾ ਆਪਣੇ ਮਹਿਕਮੇ ਵਿੱਚ ਵਾਧੂ ਚਾਰਜ ਵਜੋਂ ਵੀ ਵੱਖ ਵੱਖ ਜ਼ਿਲਿਆਂ ਚ ਕੰਮ ਕੀਤਾ ਜਿਨ੍ਹਾਂ ਚ ਫ਼ਰੀਦਕੋਟ,ਕਪੂਰਥਲਾ,ਤਰਨਤਾਰਨ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਵਾਧੂ ਚਾਰਜ ਤੇ ਕੰਮ ਕੀਤਾ। 7 ਜੁਲਾਈ 2019 ਨੂੰ ਸਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਤਬਾਦਲਾ ਹੋਇਆ ਅਤੇ ਇਸ ਦੇ ਨਾਲ ਨਾਲ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਧੂ ਚਾਰਜ ਦੀ ਜਿੰਮੇਵਾਰੀ ਵੀ ਨਿਭਾਈ। ਇਸ ਦੌਰਾਨ ਆਪਣੀਆਂ ਚੰਗੀਆਂ ਸੇਵਾਵਾਂ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਮਾਗਮਾਂ ਦੌਰਾਨ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ ਵੱਖ ਕਲੱਬਾਂ ਵੱਲੋਂ ਵੀ ਆਪ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ । ਸ ਗੁਰਦੇਵ ਸਿੰਘ ਜੋਸਨ ਸੀਨੀਅਰ ਲੇਖਾਕਾਰ ਨੇ ਆਪਣੀ ਦਫਤਰੀ ਡਿਊਟੀ ਨੂੰ ਲਗਭਗ 32 ਸਾਲ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ 31 ਜਨਵਰੀ 2020 ਨੂੰ ਸੇਵਾ ਮੁਕਤ ਹੋ ਗਏ । ਸ ਗੁਰਦੇਵ ਸਿੰਘ ਜੋਸਨ ਸੀਨੀਅਰ ਲੇਖਾਕਾਰ ਨੂੰ ਸੇਵਾ ਮੁਕਤੀ ਤੇ ਜਿਲ੍ਹਾ ਫਿਰੋਜ਼ਪੁਰ ਦੀਆਂ ਵੱਖ ਵੱਖ ਕਲੱਬਾਂ ਅਤੇ ਸੰਸਥਾਵਾਂ ਨੇ ਵਧਾਈ ਦਿੱਤੀ ।