BJP Candidate Sonali Lost Election : ਆਦਮਪੁਰ : 21 ਅਕਤੂਬਰ ਨੂੰ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾ ਰਹੇ ਹਨ । ਇਨ੍ਹਾਂ ਚੋਣਾਂ ਵਿੱਚ ਟਿੱਕ ਟੌਕ ਸਟਾਰ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਖੜ੍ਹੀ ਸੀ, ਪਰ ਉਹ ਚੋਣ ਹਾਰ ਗਈ ਹੈ ।
ਸੋਨਾਲੀ ਨੂੰ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਵੱਲੋਂ ਹਰਾਇਆ ਗਿਆ ਹੈ । ਇਨ੍ਹਾਂ ਚੋਣਾਂ ਵਿੱਚ ਸੋਨਾਲੀ ਨੂੰ ਕਰੀਬ 29 ਹਜ਼ਾਰ ਵੋਟ ਮਿਲੇ,ਜਦਕਿ ਬਿਸ਼ਨੋਈ ਨੂੰ 56 ਹਜ਼ਾਰ ਵੋਟਾਂ ਹਾਸਿਲ ਕਰ ਕੇ ਜੇਤੂ ਬਣ ਗਏ ।
ਦਰਅਸਲ, ਸੋਨਾਲੀ ਫੋਗਾਟ ਤੋਂ ਇਲਾਵਾ BJP ਉਮੀਦਵਾਰ ਤੇ ਪਹਿਲਵਾਨ ਯੋਗੇਸ਼ਵਰ ਦੱਤ ਵੀ ਚੋਣ ਮੈਦਾਨ ਵਿੱਚ ਉਤਰੇ ਸਨ । ਦੱਸਸ ਦੇਈਏ ਕਿ ਸੋਨਾਲੀ ਟਿੱਕ ਟੌਕ ‘ਤੇ ਬਹੁਤ ਜ਼ਿਆਦਾ ਫੇਮਸ ਹੈ । ਟਿੱਕ ਟੌਕ ‘ਤੇ ਉਸ ਦੇ ਲੱਖਾਂ ਫੌਲੋਅਰ ਹਨ, ਪਰ ਉਸ ਦੀ ਪੋਪਲੈਰਟੀ ਚੋਣਾਂ ਵਿੱਚ ਉਸਦੇ ਕੰਮ ਨਹੀਂ ਆਈ ।