ਟੀਵੀ ਦੇ ਲੋਕਪ੍ਰਿਅ ਸੀਰੀਅਲ ‘ਰਾਮਾਇਣ’ ਦੇ ਇਕ ਹੋਰ ਕਿਰਦਾਰ ਨੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮਸ਼ੂਹਰ ਵੈਟੇਰਨ ਅਦਾਕਾਰ ਚੰਦਰਸ਼ੇਖਰ ਦਾ 98 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਸਵੇਰੇ ਲਗਪਗ 7 ਵਜੇ ਅੰਤਿਮ ਸਾਹ ਲਿਆ। ਚੰਦਰਸ਼ੇਖਰ ਨੇ ਪਾਪਲੁਰ ਟੀਵੀ ਸ਼ੋਅ ਰਾਮਾਇਣ ‘ਚ ਸੁਮੰਤ ਦਾ ਕਿਰਦਾਰ ਨਿਭਾਇਆ ਸੀ। ਉਹ ਟੀਵੀ ਅਦਾਕਾਰ ਸ਼ਕਤੀ ਅਰੋੜਾ ਦੇ ਨਾਨਾ ਹਨ।
ਚੰਦਰਸ਼ੇਖਰ ਦੇ ਬੇਟੇ ਪ੍ਰੋਫੈਸਰ ਅਸ਼ੋਕ ਚੰਦਰਸ਼ੇਖਰ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਚੰਦਰਸ਼ੇਖਰ ਦਾ ਅੰਤਿਮ ਸਸਕਾਰ ਬੁੱਧਵਾਰ ਸ਼ਾਮ 3 ਵਜੇ ਵਿਲੇ ਪਾਰਲੇ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ। ਚੰਦਰਸ਼ੇਖਰ ਦੀ ਮੌਤ ਵਧਦੀ ਉਮਰ ਦੇ ਚੱਲਦਿਆਂ ਹੋਣ ਵਾਲੀ ਪਰੇਸ਼ਾਨੀਆਂ ਦੇ ਕਾਰਨ ਤੋਂ ਹੋਈ ਹੈ। ਉਨ੍ਹਾਂ ਨੇ ਰਾਮਾਇਣ ਸੀਰੀਅਲ ਰਾਹੀਂ ਦਰਸ਼ਕਾਂ ਵਿਚਕਾਰ ਲੋਕਪ੍ਰਿਅਤਾ ਹਾਸਲ ਕੀਤੀ ਸੀ।
ਚੰਦਰਸ਼ੇਖਰ ਦਾ ਜਨਮ 7 ਜੁਲਾਈ 1922 ‘ਚ ਹੋਇਆ ਸੀ। ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ ਨਾਲ ਭਰੀ ਰਹੀ। 13 ਸਾਲ ਦੀ ਉਮਰ ‘ਚ ਵਿਆਹ ਕਰ ਦਿੱਤਾ ਗਿਆ ਜਿਸ ਦੇ ਚੱਲਦਿਆਂ ਸੱਤਵੀਂ ਜਮਾਤ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਚੰਦਰਸ਼ੇਖਰ ਨੂੰ ਚੌਕੀਦਾਰ ਦੀ ਨੌਕਰੀ ਤੇ ਟਰਾਲੀ ਖਿੱਚਣ ਦਾ ਕੰਮ ਵੀ ਕਰਨਾ ਪੈਂਦਾ ਸੀ। ਉਹ ਭਾਰਤ ਛੱਡੋ ਅੰਦੋਲਨ ਦਾ ਵੀ ਹਿੱਸਾ ਰਹਿ ਚੁੱਕੇ ਹਨ।