ਨਵੀਂ ਦਿੱਲੀ: ਲੈਜੰਡ ਅਦਾਕਾਰ ਸੀਨ ਕੌਨਰੀ, ਜੋ ਕਾਲਪਨਿਕ ਜਾਸੂਸ ਜੇਮਜ਼ ਬਾਂਡ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਸੀ, ਦੀ 90 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਸਰ ਸੀਨ ਦੇ ਬੇਟੇ ਜੇਸਨ ਨੇ ਬੀਬੀਸੀ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਬਾਹਾਮਾਸ ਵਿੱਚ ਰਹਿੰਦਿਆਂ ਰਾਤ ਸਮੇਂ ਨੀਂਦ ਵਿੱਚ ਸ਼ਾਂਤੀ ਨਾਲ ਹੀ ਮੌਤ ਹੋ ਗਈ।ਹਾਲਾਂਕਿ ਉਹ “ਕੁਝ ਸਮੇਂ ਤੋਂ ਬਿਮਾਰ ਸੀ”।
2000 ਵਿੱਚ ਪ੍ਰਸਿੱਧ ਸਕੌਟਿਸ਼ ਅਦਾਕਾਰ ਨੇ ਆਪਣੇ ਦਹਾਕਿਆਂ ਦੇ ਲੰਬੇ ਕਰੀਅਰ ਦੌਰਾਨ ਅਨੇਕ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਆਸਕਰ, ਤਿੰਨ ਗੋਲਡਨ ਗਲੋਬ ਅਤੇ ਦੋ ਬਾਫਟਾ ਐਵਾਰਡ ਸੀ।
ਉਸਨੂੰ ਪਹਿਲੇ ਬ੍ਰਿਟਿਸ਼ ਏਜੰਟ 007 ਵਜੋਂ ਯਾਦ ਕੀਤਾ ਜਾਵੇਗਾ, ਇਹ ਕਿਰਦਾਰ ਨਾਵਲਕਾਰ ਇਆਨ ਫਲੇਮਿੰਗ ਵਲੋਂ ਬਣਾਇਆ ਗਿਆ ਸੀ ਅਤੇ ਕੌਨਰੀ ਵਲੋਂ ਅਮਰ ਕੀਤਾ ਗਿਆ।