ਕੋਰੋਨਾ ਸੰਕ੍ਰਮਣ ਦੀ ਰਫ਼ਤਾਰ ਕਾਫੀ ਤੇਜ਼ੀ ਨਾਲ ਦੇਸ਼-ਦੁਨੀਆ ’ਚ ਵੱਧਣ ਲੱਗੀ ਹੈ। ਵਿਸ਼ਵੀ ਪੱਧਰ ’ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤਕ ਦੁਨੀਆ ’ਚ 13 ਕਰੋੜ 58 ਲੱਖ 55 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਉਥੇ ਹੀ ਇਸ ਭਿਆਨਕ ਸੰਕ੍ਰਮਣ ਦੀ ਲਪੇਟ ’ਚ ਆਉਣ ਨਾਲ 2 ਕਰੋੜ 93 ਲੱਖ 981 ਲੋਕਾਂ ਦੀ ਜਾਨ ਚਲੀ ਗਈ ਹੈ। ਜਾਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ, ਵਿਗਿਆਨ ਅਤੇ ਇੰਜੀਨੀਅਰਿੰਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ।
ਜਾਣੋ ਅਮਰੀਕਾ ਅਤੇ ਬ੍ਰਾਜ਼ੀਲ ’ਚ ਕੀ ਹੈ ਸਥਿਤੀ
ਇਸ ਜਾਨਲੇਵਾ ਵਾਇਰਸ ਕਾਰਨ ਹਾਲੇ ਤਕ ਟਾਪ ਸੰਕ੍ਰਮਿਤ ਦੇਸ਼ ਅਮਰੀਕਾ ਬਣਿਆ ਹੋਇਆ ਹੈ। ਇਥੇ ਸੰਕ੍ਰਮਿਤ ਲੋਕਾਂ ਦਾ ਅੰਕੜਾ 31,196, 121 ਹੈ ਉਥੇ ਹੀ ਮਰਨ ਵਾਲਿਆਂ ਦੀ ਗਿਣਤੀ 562,064 ਪਹੁੰਚ ਗਿਆ ਹੈ। ਅਮਰੀਕਾ ਤੋਂ ਬਾਅਦ ਦੂਸਰਾ ਸੰਕ੍ਰਮਿਤ ਦੇਸ਼ ਬ੍ਰਾਜ਼ੀਲ ਹੈ। ਇਥੇ ਸੰਕ੍ਰਮਿਤਾਂ ਦਾ ਅੰਕੜਾ 13,482,023 ਹੈ ਤਾਂ ਉਥੇ ਹੀ 353,137 ਮੌਤਾਂ ਹੋ ਚੁੱਕੀ ਹੈ।
ਦੋ ਮਿਲੀਅਨ ਤੋਂ ਵੱਧ ਪੁਸ਼ਟੀ ਕੀਤੇ ਗਏ ਕੋਰੋਨਾ ਵਾਇਰਸ ਦੇ ਮਾਮਲਿਆਂ ਵਾਲੇ ਹੋਰ ਦੇਸ਼ਾਂ ’ਚ ਭਾਰਤ (13,358,805), ਫ੍ਰਾਂਸ (5,119,585), ਰੂਸ (4,589,209), ਯੂਕੇ (4,384,610), ਤੁਰਕੀ (3,849,011), ਇਟਲੀ (3,769,814), ਸਪੇਨ (3,347,512), ਜਰਮਨੀ (3012,158) ਸ਼ਾਮਿਲ ਹਨ। ਪੌਲੈਂਡ (2,574,631), ਕੋਲੰਬੀਆ (2,536,198), ਅਰਜ਼ਨਟੀਨਾ (2,532,562), ਮੈਕਸੀਕੋ (2,280,213) ਅਤੇ ਇਰਾਨ ’ਚ (2,070,141) ਮਾਮਲੇ ਹਨ। ਉਥੇ ਹੀ ਮੌਤਾਂ ਦੇ ਮਾਮਲਿਆਂ ’ਚ ਮੈਕਸੀਕੋ ਦੁਨੀਆ ’ਚ ਤੀਸਰੇ ਸਥਾਨ ’ਤੇ ਆਉਂਦਾ ਹੈ।