PreetNama
ਖਾਸ-ਖਬਰਾਂ/Important News

ਨਾਈਜੀਰੀਅਨ ਲੋਕ ਹੁਣ ਚਲਾ ਸਕਦੇ ਹਨ ਟਵਿੱਟਰ, 7 ਮਹੀਨਿਆਂ ਬਾਅਦ ਹਟਾਈ ਗਈ ਪਾਬੰਦੀ

ਨਾਈਜੀਰੀਅਨ ਸਰਕਾਰ ਨੇ ਦੇਸ਼ ਦੇ 20 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਸ਼ੋਸ਼ਲ ਮੀਡੀਆ ਨੈਟਵਰਕ ਟਵਿੱਟਰ ਦੇ ਤੋਂ ਬਾਹਰ ਹੋਣ ਦੇ ਸੱਤ ਮਹੀਨੇ ਬਾਅਦ ਉਸ ਤੋ ਰੋਕ ਹਟਾ ਦਿੱਤੀ ਹੈ। ਦੇਸ਼ ਦੀ ਰਾਸ਼ਟਰੀ ਸੂਚਨਾ ਤਕਨਾਲੋਜੀ ਵਿਕਾਸ ਏਜੰਸੀ ਦੇ ਡਾਇਰੈਕਟਰ ਕਾਸ਼ੀਫੂ ਇਨੂਵਾ ਅਬਦੁੱਲਾਹੀ, ਜਨਰਲ ਦੇ ਅਨੁਸਾਰ, ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਵੀਰਵਾਰ ਨੂੰ ਦੇਸ਼ ਵਿਚ ਟਵਿੱਟਰ ਨੂੰ ਫਿਰ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਅਬਦੁੱਲਾਹੀ ਦਾ ਕਹਿਣਾ ਹੈ ਕਿ ਟਵਿੱਟਰ ਦੇ ਦੁਆਰਾ ਹੋ ਨਾਈਜੀਰੀਆ ਵਿਚ ਇਕ ਦਫਤਰ ਖੋਲ੍ਹਣ ਦੇ ਨਾਲ ਕੁੱਝ ਸ਼ਰਤਾਂ ਨੂੰ ਪੂਰਾ ਕਰਨ ਦੇ ਲ਼ਈ ਸਹਿਮਤ ਹੋਣ ਦੇ ਬਾਅਦ ਹੀ ਇਹ ਪਾਬੰਦੀ ਹਟਾਈ ਗਈ ਹੈ।

ਰਾਸ਼ਟਪਤੀ ਦੇ ਪੋਸਟ ਤੋਂ ਬਾਅਦ ਟਵਿੱਟਰ ਦੁਆਰਾ ਲਿਆ ਗਿਆ ਐਕਸ਼ਨ

ਨਾਈਜੀਰੀਆ ਨੇ “ਨਾਈਜੀਰੀਆ ਦੀ ਕਾਰਪੋਰੇਟ ਹੋਂਦ ਨੂੰ ਕਮਜ਼ੋਰ ਕਰਨ ਦੀਆਂ ਗਤੀਵਿਧੀਆਂ ਲਈ ਟਵਿੱਟਰ ਦੀ ਲਗਾਤਾਰ ਵਰਤੋਂ” ਦਾ ਹਵਾਲਾ ਦਿੰਦੇ ਹੋਏ, 4 ਜੂਨ ਨੂੰ ਟਵਿੱਟਰ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ। ਇਸ ਕਾਰਵਾਈ ਨੇ ਕਈ ਆਲੋਚਨਾਵਾਂ ਨੂੰ ਵੀ ਜਨਮ ਦਿੱਤਾ ਕਿਉਂਕਿ ਇਹ ਟਵਿੱਟਰ ਦੁਆਰਾ ਬੁਹਾਰੀ ਦੁਆਰਾ ਇਕ ਪੋਸਟ ਨੂੰ ਹਟਾਉਣ ਤੋਂ ਤੁਰੰਤ ਬਾਅਦ ਆਇਆ ਸੀ ਜਿਸ ਵਿਚ ਉਨ੍ਹਾਂ ਨੇ ਅੱਲਗ ਵਾਦੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਸੀ। ਅਬਦੁੱਲਾਹੀ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਡੀ ਕਾਰਵਾਈ ਕੰਪਨੀ ਦੇ ਜਾਇਜ਼ ਹਿੱਤਾਂ ਨੂੰ ਖ਼ਤਰੇ ਵਿਚ ਪਾਏ ਬਿਨਾਂ ਸਾਡੇ ਦੇਸ਼ ਲਈ ਵੱਧ ਤੋਂ ਵੱਧ ਆਪਸੀ ਲਾਭ ਪ੍ਰਾਪਤ ਕਰਨ ਲਈ ਟਵਿੱਟਰ ਦੇ ਨਾਲ ਸਾਡੇ ਸਬੰਧਾਂ ਨੂੰ ਮੁੜ ਬੇਹਤਰ ਕਰਨ ਦੀ ਕੋਸ਼ਿਸ਼ ਹੈ। ਟਵਿੱਟਰ ਨੇ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਟਵਿੱਟਰ ਨੇ ਮੰਨ ਲਈਆਂ ਸਾਰੀਆਂ ਸ਼ਰਤਾਂ

ਅਬਦੁੱਲਾਹੀ ਨੇ ਕਿਹਾ ਕਿ 2022 ਵਿਚ ਪਹਿਲੀ ਤਿਮਾਹੀ ਦੇ ਦੌਰਾਨ ਦੇ ਨਾਈਜੀਰੀਆ ਵਿਚ ਰਜਿਸਟ੍ਰਸ਼ੇਨ ਕਰਨ ਤੋਂ ਬਿਨਾਂ ਟਵਿੱਟਰ ਨੇ ਸਾਰੀਆਂ ਸ਼ਰਤਾਂ ਤੇ ਸਹਿਮਤੀ ਮੰਨ ਲਈ ਹੈ।

ਟਵਿੱਟਰ ਨੇ ਹੋਰ ਸ਼ਰਤਾਂ ਲਈ ਵੀ ਸਹਿਮਤੀ ਦਿੱਤੀ ਹੈ, ਜਿਸ ਵਿਚ ਇੱਕ ਦੇਸ਼ ਪ੍ਰਤੀਨਿਧੀ ਨਿਯੁਕਤ ਕਰਨਾ, ਟੈਕਸ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਅਤੇ “ਨਾਈਜੀਰੀਅਨ ਕਾਨੂੰਨਾਂ ਅਤੇ ਰਾਸ਼ਟਰੀ ਸੱਭਿਆਚਾਰ ਅਤੇ ਇਤਿਹਾਸ ਨੂੰ ਸਮਾਨਪੂਰਵਕ ਸਵੀਕਾਰ ਕਰਨਾ ਤੇ ਹੋਰ ਕੰਮ ਕਰਨਾ ਸ਼ਾਮਲ ਹੈ।

Related posts

ਪੂਜਾ ਸਥਾਨਾਂ ਬਾਰੇ ਐਕਟ ਖ਼ਿਲਾਫ਼ ਪਟੀਸ਼ਨਾਂ ਲਈ ਸੀਜੇਆਈ ਵੱਲੋਂ ਵਿਸ਼ੇਸ਼ ਬੈਂਚ ਕਾਇਮ, ਸੁਣਵਾਈ 12 ਨੂੰ

On Punjab

ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ’ਤੇ ਓਪੀਐੱਸ ਲਾਗੂ ਕੀਤੀ ਜਾਵੇਗੀ: ਦੀਪੇਂਦਰ ਹੁੱਡਾ

On Punjab

ਉੱਤਰੀ ਕੋਰੀਆ ਨੇ ਅਮਰੀਕਾ ਨੂੰ ਦੇ ਮਾਰੀ ਧਮਕੀ, ਵੱਡੇ ਨੁਕਸਾਨ ਦੀ ਚੇਤਾਵਨੀ

On Punjab