ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਪਨਾ ਚੌਧਰੀ ਦੇ ਇੱਕ ਹਰਿਆਣਵੀਂ ਗੀਤ ਨੂੰ ਨਾਈਜੀਰੀਅਨ ਸਿੰਗਰ ਗਾ ਰਿਹਾ ਹੈ। ਇਸ ਨਾਈਜੀਰੀਅਨ ਸਿੰਗਰ ਦਾ ਨਾਂ ਸੈਮੂਅਲ ਸਿੰਘ ਹੈ (Samuel Singh)। ਸਪਨਾ ਚੌਧਰੀ (Sapna Choudhary) ਵਾਂਗ ਤੁਸੀ ਵੀ ਇਹ ਗੀਤ ਸੁਣ ਕੇ ਹੈਰਾਨ ਰਹਿ ਜਾਓਗੇ।
ਸਪਨਾ ਚੌਧਰੀ ਨੇ ਇਹ ਗੀਤ ਸੁਣਕੇ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ। ਨਾਈਜੀਰੀਅਨ ਸਿੰਗਰ ਸੈਮੂਅਲ ਸਿੰਘ ਨੇ ਪਹਿਲਾਂ ਵੀ ਭੋਜਪੁਰੀ ਗਾਣੇ ਰਿੰਕਿਆ ਦੇ ਪਾਪਾ ਤੇ ਲਾਲੀਪਾਪ ਗਾ ਕੇ ਯੂਟੀਊਬ ਤੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਨਾਈਜੀਰੀਆ ਦੇ ਮਸ਼ਹੂਰ ਯੂਟਿਊਬਰ ਤੇ ਸਿੰਗਰ ਸੈਮੁਅਲ ਨੇ ਇਸ ਵੀਡਿਓ ਵਿੱਚ ਸਪਨਾ ਚੌਧਰੀ ਦਾ ਹਿੱਟ ਗਾਣਾ ਗਜਬਨ ਪਾਣੀ ਲੈ ਚਾਲੀ….ਗਾਇਆ ਹੈ।