ਜਾਪਾਨ ਦੀ ਟੈਨਿਸ ਖਿਡਾਰੀ ਨਾਓਮੀ ਓਸਾਕਾ (Naomi Osaka) ਆਪਣੇ ਵਾਅਦੇ ਮੁਤਾਬਕ ਐਤਵਾਰ ਨੂੰ ਫ੍ਰੈਂਚ ਓਪਨ ਦੇ ਪਹਿਲੇ ਦੌਰ ‘ਚ ਜਿੱਤ ਦਰਜ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਸੰਮੇਲਨ ‘ਚ ਨਹੀਂ ਆਈ ਜਿਸ ਤੋਂ ਬਾਅਦ ਉਨ੍ਹਾਂ ‘ਤੇ 15,000 ਡਾਲਰ ਦਾ ਜੁਰਮਾਨਾ ਲਾਇਆ ਗਿਆ ਸੀ। ਹੁਣ ਖੁਦ ਟੈਨਿਸ ਖਿਡਾਰੀ ਨੇ ਜੁਰਮਾਨਾ ਲੱਗਣ ਤੋਂ ਬਾਅਦ ਫ੍ਰੈਂਚ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਵਿਸ਼ਵ ਦੀ ਨੰਬਰ 2 ਮਹਿਲਾ ਟੈਨਿਸ ਖਿਡਾਰੀ ਨੇ ਟਵਿੱਟਰ ‘ਤੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ। ਓਸਾਕਾ ਨੇ ਟਵਿੱਟਰ ‘ਤੇ ਲਿਖਿਆ ਟੂਰਨਾਮੈਂਟ ਸਾਰੇ ਖਿਡਾਰੀ ਤੇ ਮੇਰੀ ਭਲਾਈ ਇਸ ‘ਚ ਹੈ ਕਿ ਮੈਂ ਫ੍ਰੈਂਚ ਓਪਨ ਤੋਂ ਵੱਖ ਹੋ
ਫ੍ਰੈਂਚ ਓਪਨ ਟੂਰਨਾਮੈਂਟ ਰੈਫਰੀ ਦੁਆਰਾ ਓਸਾਕਾ ‘ਤੇ 15,000 ਡਾਲਰ ਦਾ ਜੁਰਮਾਨਾ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਹ ਮੀਡੀਆ ਕਰਮੀਆਂ ਤੋਂ ਬਚਣਾ ਜਾਰੀ ਰੱਖੇਗੀ ਤਾਂ ਸਖ਼ਤ ਸਜ਼ਾ ਮਿਲ ਸਕਦੀ ਹੈ। ਓਸਾਕਾ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਫ੍ਰੈਂਚ ਓਪਨ ਦੌਰਾਨ ਮੀਡੀਆ ਕਰਮੀਆਂ ਨਾਲ ਨਹੀਂ ਕਰੇਗੀ। ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਆਪਣੀ ਪੋਸਟ ‘ਚ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਲਈ ਮੇਰੇ ‘ਤੇ ਜੋ ਜੁਰਮਾਨਾ ਲਾਇਆ ਜਾਵੇਗਾ। ਉਹ ਮਾਨਸਿਕ ਸਿਹਤ ਨਾਲ ਜੁੜੀ ਚੈਰਿਟੀ ਨੂੰ ਦਿੱਤਾ ਜਾਵੇਗਾ।
ਪਿਛਲੇ ਸਾਲ ਰੋਲਾਂ ਗੈਰਾਂ ਟੂਰਨਾਮੈਂਟ ਤੋਂ ਦੂਰ ਰਹਿਣ ਵਾਲੀ ਓਸਾਕਾ ਨੇ ਰੈਕਿੰਗ ‘ਚ 63ਵੇਂ ਸਥਾਨ ‘ਤੇ ਕਾਬਿਜ਼ ਪੈਟ੍ਰਿਸਿਆ ਮਾਰਿਆ ਟਿਗ ਨੂੰ 6-4, 7-6 ਤੋਂ ਹਰਾਇਆ। ਓਸਾਕਾ ਦੂਜੇ ਦੌਰ ‘ਚ 102ਵੇਂ ਸਥਾਨ ‘ਤੇ ਕਾਬਿਜ਼ ਐਨਾ ਬੋਗਡਨ ਖ਼ਿਲਾਫ਼ ਕੋਰਟ ‘ਚ ਉਤਰੇਗੀ। ਬੋਗਡਨ ਨੇ ਕੁਆਲੀਫਾਇਰ ਐਲਿਸਬੇਟਾ ਕੋਕਿਓਰੇਟੋ ਨੂੰ 6-1,6-3 ਨਾਲ ਮਾਤ ਦਿੱਤੀ।
। ਜਿਸ ਨਾਲ ਸਾਰੇ ਲੋਕ ਪੈਰਿਸ ‘ਚ ਚਲ ਰਹੇ ਟੈਨਿਸ ਟੂਰਨਾਮੈਂਟ ਵੱਲੋਂ ਆਪਣਾ ਧਿਆਨ ਕੇਂਦਰਿਤ ਕਰ ਸਕਣ। ਕਦੀ ਵੀ ਰੁਕਾਵਟ ਨਹੀਂ ਬਣਨਾ ਚਾਹੁੰਦੀ ਸੀ ਤੇ ਮੰਨਦੀ ਹਾਂ ਕਿ ਮੇਰੀ ਟਾਈਮਿੰਗ ਸਹੀ ਨਹੀਂ ਸੀ ਤੇ ਮੇਰਾ ਸੰਦੇਸ਼ ਹੋਰ ਵੀ ਸਪੱਸ਼ਟ ਹੋ ਸਕਦਾ ਸੀ।