72.99 F
New York, US
November 8, 2024
PreetNama
ਰਾਜਨੀਤੀ/Politics

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

ਚੰਡੀਗੜ੍ਹ: ਹਰ ਕੋਈ ਜਾਣਦਾ ਹੈ ਕਿ ਪੰਜਾਬ ‘ਚ ਨਸ਼ਾ ਤਸਕਰੀ ਤੇ ਸ਼ਰਾਬ ਦੀ ਨਾਜਾਇਜ਼ ਵਿਕਰੀ ਲਗਾਤਾਰ ਜਾਰੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਸੂਬੇ ਵਿੱਚ ਨਜਾਇਜ਼ ਸ਼ਰਾਬ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਭ ਚੱਲ ਰਿਹਾ ਹੈ। ਐਕਸਾਈਜ਼ ਟੈਕਸ ਤੋਂ ਹੋਣ ਵਾਲੇ ਮਾਲੀਆ ‘ਚ ਕੋਈ ਸੁਧਾਰ ਨਹੀਂ ਹੋਇਆ। ਇਸ ਖੇਤਰ ‘ਚ ਲੰਬੇ ਸਮੇਂ ਦੇ ਸੁਧਾਰ ਲਈ ਡੂੰਘਾਈ ਨਾਲ ਵਿਚਾਰਨ ਦੀ ਜ਼ਰੂਰਤ ਹੈ।

ਕੈਪਟਨ ਨੇ ਨਾਜਾਇਜ਼ ਸ਼ਰਾਬ ਦੇ ਉਤਪਾਦਕਾਂ ਤੇ ਵੇਚਣ ਵਾਲਿਆਂ ਵਿਚਾਲੇ ਗੱਠਜੋੜ ਨੂੰ ਰੋਕਣ ਲਈ ਇੱਕ ਆਬਕਾਰੀ ਸੁਧਾਰ ਸਮੂਹ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪੰਜ ਮੈਂਬਰੀ ਆਬਕਾਰੀ ਸੁਧਾਰ ਸਮੂਹ ਦਾ ਗਠਨ ਕਰ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਤੇ ਆਬਕਾਰੀ ਮਾਲੀਆ ਵਧਾਉਣ ਲਈ 60 ਦਿਨਾਂ ‘ਚ ਸਿਫਾਰਸ਼ਾਂ ਦੇਣ ਲਈ ਕਿਹਾ ਹੈ। ਧਿਆਨਯੋਗ ਹੈ ਕਿ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਗੈਰ ਕਾਨੂੰਨੀ ਸ਼ਰਾਬ ਮਾਫੀਆ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ।

ਗੈਰਕਨੂੰਨੀ ਸ਼ਰਾਬ ਮਾਫੀਆ ਤੇ ਆਬਕਾਰੀ ਵਿਭਾਗ ਵਿਚਾਲੇ ਗਠਜੋੜ ਦੀ ਜਾਂਚ ਕਰ ਰਹੀ ਐਸਆਈਟੀ ਦੇ ਸਮਾਨ ਕੰਮ ਕਰਦਿਆਂ ਇਹ ਸਮੂਹ ਮਾਲੀਆ ਦੇ ਨੁਕਸਾਨ ਦੇ ਕਾਰਨਾਂ ਦਾ ਪਤਾ ਲਗਾਏਗਾ। ਮੁੱਖ ਮੰਤਰੀ ਨੇ ਆਬਕਾਰੀ ਸੁਧਾਰ ਸਮੂਹ ਨੂੰ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕਰਨ ਤੇ ਇਸ ਦਿਸ਼ਾ ‘ਚ ਲੰਬੇ ਸਮੇਂ ਦੇ ਕਾਨੂੰਨੀ ਤੇ ਪ੍ਰਸ਼ਾਸਕੀ ਸੁਧਾਰਾਂ ਦਾ ਸੁਝਾਅ ਦੇਣ ਲਈ ਕਿਹਾ ਹੈ।

ਬਾਰਸ਼ ਨੇ ਤੋੜੇ ਪਿਛਲੇ 12 ਸਾਲਾਂ ਦੇ ਰਿਕਾਰਡ

ਉਨ੍ਹਾਂ ਕਿਹਾ ਕਿ ਸੁਧਾਰ ਸਮੂਹ, ਵਿੱਤ ਮੰਤਰੀ ਦੇ ਪੱਛਮੀ ਬੰਗਾਲ ਦੇ ਦੌਰੇ ਤੋਂ ਬਾਅਦ ਦਿੱਤੇ ਸੁਝਾਵਾਂ ਤੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਝਾਵਾਂ ਨੂੰ ਵੀ ਸ਼ਾਮਲ ਕਰ ਸਕਦਾ ਹੈ। ਆਬਕਾਰੀ ਤੇ ਕਰ ਵਿਭਾਗ ਨੂੰ ਸੁਧਾਰ ਸਮੂਹ ਨੂੰ ਲੋੜੀਂਦੀ ਜਾਣਕਾਰੀ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ।

Related posts

ਦੇਸ਼ ਭਰ ਦੀਆਂ 250 ਕਿਸਾਨ ਜਥੇਬੰਦੀਆਂ ਇਕਜੁੱਟ, 5 ਨੰਵਬਰ ਨੂੰ ਪੂਰੇ ਦੇਸ਼ ‘ਚ ਚੱਕਾ ਜਾਮ

On Punjab

ਅਮਿਤ ਸ਼ਾਹ ‘ਤੇ ਹਮਲਾ, CRPF ਨਾ ਹੁੰਦੀ ਤਾਂ ਬਚਣਾ ਸੀ ਮੁਸ਼ਕਲ

On Punjab

ਜ਼ੋਰਾਂ-ਸ਼ੋਰਾਂ ਨਾਲ ਬੀਜੇਪੀ ਕਰ ਰਹੀ ਚੋਣਾਂ ਦੀਆਂ ਤਿਆਰੀਆਂ, ਅੱਜ ਬੰਗਾਲ ‘ਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹ

On Punjab