PreetNama
ਖਾਸ-ਖਬਰਾਂ/Important News

ਨਾਨਕਾਣਾ ਸਾਹਿਬ ਤੋਂ ਵਾਪਸ ਪਰਤ ਰਹੇ ਸ਼ਰਧਾਲੂ ਹਾਦਸੇ ਦਾ ਸ਼ਿਕਾਰ, 19 ਮੌਤਾਂ, ਕਈ ਜ਼ਖਮੀ

ਲਾਹੌਰ: ਅੱਜ ਪਾਕਿਸਤਾਨ ‘ਚ ਇੱਕ ਬੇਹੱਦ ਦਰਦਨਾਕ ਹਾਦਸੇ ਦੌਰਾਨ 19 ਦੇ ਕਰੀਬ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸ਼ਰਧਾਲੂਆਂ ਨਾਲ ਭਰੀ ਵੈਨ ਹਾਦਸੇ ਦਾ ਉਦੋਂ ਸ਼ਿਕਾਰ ਹੋ ਗਈ ਜਦੋਂ ਸੱਚਾ ਸੌਧਾ ਦੇ ਰੇਲਵੇ ਫਾਟਕ ਪਾਰ ਕਰਦੇ ਵੈਨ ਟ੍ਰੇਨ ਨਾਲ ਟਕਰਾ ਗਈ।

ਵੈਨ ‘ਚ ਕੁੱਲ 22 ਸਿੱਖ ਸ਼ਰਧਾਲੂਆਂ ਸਮੇਤ ਇੱਕ ਡਰਾਇਵਰ ਤੇ ਇੱਕ ਹੈਲਪਰ ਮੌਜੂਦ ਸਨ। ਇਹ ਲੋਕ ਪੇਸ਼ਾਵਰ ਤੋਂ ਸਨ ਤੇ ਨਾਨਕਾਣਾ ਸਾਹਿਬ ਅਰਦਾਸ ਕਰਨ ਲਈ ਗਏ ਸਨ। ਨਾਨਕਾਣਾ ਸਾਹਿਬ ਤੋਂ ਪੇਸ਼ਾਵਰ ਵਾਪਸ ਪਰਤਦੇ ਹੋਏ ਉਨ੍ਹਾਂ ਦੀ ਵੈਨ ਸੱਚਾ ਸੌਦਾ ਫਾਰੂਕਾਬਾਦ ਸ਼ੇਖੂਪੁਰਾ ਨੇੜੇ ਟ੍ਰੇਨ ਨਾਲ ਟੱਕਰਾ ਗਈ ਜਿਸ ਵਿੱਚ 19 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਿਉ ਹਸਪਤਾਲ ਲਾਹੌਰ ਭੇਜਿਆ ਗਿਆ।

ਇਸ ਹਾਦਸੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ
” ਮ੍ਰਿਤਕਾਂ ਦੇ ਪਰਿਵਾਰਾਂ ਲਈ ਮੇਰੇ ਵੱਲੋਂ ਅਰਦਾਸ। ਸਬੰਧਤ ਅਧਿਕਾਰੀਆਂ ਨੂੰ ਸਾਰੇ ਪਰਿਵਾਰਾਂ ਦੀ ਸਹੂਲਤ ਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਸਾਡੇ ਸਾਰੇ ਰੇਲਵੇ ਦੇ ਕਾਰਜਸ਼ੀਲ ਸੁਰੱਖਿਆ ਐਸਓਪੀਜ਼ ਦੀ ਤੁਰੰਤ ਸਮੀਖਿਆ ਕੀਤੀ ਜਾਵੇਗੀ। ”

Related posts

ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਲਈ ਕੇਂਦਰੀ ਮੰਤਰੀ ਚੰਡੀਗੜ੍ਹ ਪੁੱਜੇ

On Punjab

ਟਰੰਪ ਨੂੰ ਝਟਕਾ, ਆਖਰੀ ਸਾਲ ਹਿੱਲੇ ਕੁਰਸੀ ਦੇ ਪਾਵੇ, ਜਾਣੋ ਪੂਰਾ ਮਾਮਲਾ

On Punjab

ਪਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ, ਟਰੰਪ ਨੇ ਇਮੀਗ੍ਰੇਸ਼ਨ ਸਸਪੈਂਡ ਕਰਨ ਦੇ ਹੁਕਮਾਂ ‘ਤੇ ਕੀਤੇ ਦਸਤਖਤ

On Punjab