PreetNama
ਫਿਲਮ-ਸੰਸਾਰ/Filmy

ਨਾਨੀ ਬਣਨ ਵਾਲੀ ਹੈ ਅਦਾਕਾਰਾ ਰਵੀਨਾ ਟੰਡਨ, ਬੇਟੀ ਲਈ ਰੱਖੀ ਪਾਰਟੀ

ਬਾਲੀਵੁਡ ਅਦਾਕਾਰਾ ਰਵੀਨਾ ਟੰਡਨ ਨਾਨੀ ਬਣਨ ਵਾਲੀ ਹੈ। ਇਸ ਖੁਸ਼ੀ ਦੇ ਮੌਕੇ ਉੱਤੇ ਉਨ੍ਹਾਂ ਨੇ ਆਪਣੀ ਬੇਟੀ ਛਾਇਆ ਲਈ ਇੱਕ ਬੇਬੀ ਸ਼ਾਵਰ ਪਾਰਟੀ ਰੱਖੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਛਾਇਆ ਅਦਾਕਾਰਾ ਰਵੀਨਾ ਦੀ ਗੋਦ ਲਈ ਹੋਈ ਬੇਟੀ ਹੈ। ਰਵੀਨਾ ਨੇ ਸਾਲ 1995 ਵਿੱਚ ਛਾਇਆ ਨੂੰ ਗੋਦ ਲਿਆ ਸੀ। ਉਸ ਸਮੇਂ ਰਵੀਨਾ ਨੇ ਪੂਜਾ ਅਤੇ ਛਾਇਆ ਨਾਮ ਦੀਆਂ ਦੋ ਬੇਟੀਆਂ ਗੋਦ ਲਈਆਂ ਸਨ।ਪੂਜਾ ਦੀ ਉਮਰ 11 ਸਾਲ ਸੀ ਅਤੇ ਛਾਇਆ ਉਸ ਸਮੇਂ 8 ਸਾਲ ਦੀ ਸੀ। ਰਵੀਨਾ ਨੇ ਹਮੇਸ਼ਾ ਹੀ ਮਾਂ ਦੇ ਤੌਰ ਉੱਤੇ ਆਪਣੀ ਜ਼ਿੰਮੇਦਾਰੀ ਸਮਝੀ। ਬੇਟੀਆਂ ਨੂੰ ਪੜਾਇਆ – ਲਿਖਾਇਆ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ। ਹੁਣ ਜਦੋਂ ਛਾਇਆ ਮਾਂ ਬਣਨ ਵਾਲੀ ਹੈ ਤਾਂ ਇਸ ਖੁਸ਼ੀ ਦੇ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਰਵੀਨਾ ਨੇ ਇੱਕ ਸ਼ਾਨਦਾਰ ਪਾਰਟੀ ਦਿੱਤੀ। ਇਸ ਪਾਰਟੀ ਵਿੱਚ ਰਵੀਨਾ ਦੇ ਦੋਸਤ ਅਤੇ ਕਰੀਬੀ ਮੌਜੂਦ ਸਨ।ਰਟੀ ਵਿੱਚ ਰਵੀਨਾ ਦੀ ਆਪਣੀ ਬੇਟੀ ਰਾਸ਼ਾ ਠਡਾਨੀ ਵੀ ਮੌਜੂਦ ਸੀ। ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਸਾਰੇ ਇਕੱਠੇ ਕਿੰਨੇ ਖੁਸ਼ ਨਜ਼ਰ ਆ ਰਹੇ ਹਨ। ਪਾਰਟੀ ਤੋਂ ਵੱਖ ਜਰਾ ਪ੍ਰੋਫੈਸ਼ਨਲ ਫਰੰਟ ਉੱਤੇ ਗੱਲ ਕੀਤੀ ਜਾਵੇ ਤਾਂ ਰਵੀਨਾ ਆਖਰੀ ਵਾਰ ਸਾਲ 2017 ਵਿੱਚ ‘ਸ਼ਬ’ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਰਵੀਨਾ ਨੇ ਸਾਲ 2019 ਵਿੱਚ ਆਈ ਖਾਨਦਾਨੀ ਸ਼ਫਾਖਾਨਾ ਵਿੱਚ ਇੱਕ ਕੈਮਿਓ ਕੀਤਾ। ਹੁਣ ਉਨ੍ਹਾਂ ਦਾ ਨਾਮ KGF ਚੈਪਟਰ – 2 ਨਾਲ ਜੁੜਿਆ ਹੈ। ਵੱਡੇ ਪਰਦੇ ਤੋਂ ਇਲਾਵਾ ਫਿਲਹਾਲ ਉਹ ਛੋਟੇ ਪਰਦੇ ਉੱਤੇ ਸਟਾਰ ਪਲਸ ਦੇ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ ਵਿੱਚ ਬਤੋਰ ਜੱਜ ਨਜ਼ਰ ਆ ਰਹੀ ਹੈ। ਇਸ ਸ਼ੋਅ ਵਿੱਚ ਰਵੀਨਾ ਕੋਰਿਓਗ੍ਰਾਫਰ, ਪ੍ਰੋਡਿਊਸਰ, ਅਦਾਕਾਰ ਅਹਿਮਦ ਖਾਨ ਦੇ ਨਾਲ ਮਿਲਕੇ ਸ਼ੋਅ ਨੂੰ ਜੱਜ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਵੀਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਰਹਿੰਦੀ ਹੈ। ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਰਵੀਨਾ ਟੰਡਨ ਦੀ ਅਦਾਕਾਰੀ ਤੇ ਡਾਂਸਿੰਗ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

Related posts

Fight For Farmer: ਕਿਸਾਨਾਂ ਦੇ ਹੱਕ ਲਈ ਹੁਣ ਤਕ ਡਟੇ ਇਹ ਪੰਜਾਬੀ ਸਿਤਾਰੇ, ਵੇਖੋ ਕਿਸ ਨੇ ਕੀਤਾ ਕਿਹੜਾ ਐਲਾਨ

On Punjab

Akanksha Puri ਤੇ ਮੀਕਾ ਸਿੰਘ ਨੇ ਕਰ ਲਿਆ ਵਿਆਹ? ਇਸ ਵੀਡੀਓ ਨੂੰ ਦੇਖ ਕੇ ਲੋਕ ਬੋਲੇ – ‘ਹੁਣ ਤੁਸੀਂ ਸਹੀ ਬੰਦਾ ਚੁਣਿਆ ਹੈ’

On Punjab

Dia Mirza ਨੇ ਬੇਟੇ ਨੂੰ ਦਿੱਤਾ ਜਨਮ, ਦੱਸਿਆ ਦੋ ਮਹੀਨੇ ਤਕ ਲੋਕਾਂ ਤੋਂ ਕਿਉਂ ਲੁਕਾਈ Good News

On Punjab