38.23 F
New York, US
November 22, 2024
PreetNama
ਖਾਸ-ਖਬਰਾਂ/Important News

‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰ

Bibi Maan Kaur honoured : ਵਿਸ਼ਵ ਪ੍ਰਸਿੱਧ ਦੌੜਾਕ 103 ਸਾਲਾ ਮਾਨ ਕੌਰ ਨੂੰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਭਲਕੇ 9 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਵੀ ਹੋਵੇਗੀ। ਰਾਸ਼ਟਰਪਤੀ ਭਵਨ ‘ਚ ਮਹਿਲਾ ਦਿਵਸ ਮੌਕੇ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਵੱਖ-ਵੱਖ ਵਰਗ ਵਿਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ‘ਚ ਹਿੱਸਾ ਲੈਣ ਲਈ 103 ਸਾਲਾ ਮਾਨ ਕੌਰ ਆਪਣੇ 80 ਸਾਲਾ ਪੁੱਤਰ ਗੁਰਦੇਵ ਸਿੰਘ, ਮਨਜੀਤ ਸਿੰਘ ਤੇ ਲੜਕੀ ਅਮ੍ਰਿਤ ਕੌਰ ਨਾਲ ਦਿੱਲੀ ਪੁੱਜੇ।

ਮਾਨ ਕੌਰ ਨੇ ਬੀਤੇ ਸਾਲ ਪੋਲੈਂਡ ਵਿਚ ਹੋਈ ਵਿਸ਼ਵ ਮਾਸਟਰਜ਼ ਅਥਲੈਟਿਕਸ ਮੁਕਾਬਲਿਆਂ ਵਿਚ ਚਾਰ ਗੋਲਡ ਮੈਡਲ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ 2018 ਵਿਚ ਸਪੇਨ ‘ਚ ਹੋਈ ਜੈਵਲਿਨ ਥ੍ਰੋਅ ਤੇ 200 ਮੀਟਰ ਦੌੜ ਮੁਕਾਬਲੇ ਵਿਚ ਦੋ ਗੋਲਡ ਮੈਡਲ, 2017 ‘ਚ ਭਾਰਤ ਵਿਚ ਹੋਈਆਂ ਮਾਸਟਰ ਖੇਡਾਂ ਵਿਚ 100 ਮੀਟਰ ਦੌੜ ਤੇ ਜੈਵਲਿਨ ਥ੍ਰੋਅ ਵਿਚ ਨਵਾਂ ਰਿਕਾਰਡ ਬਣਾਇਆ।

2016 ‘ਚ 100 ਸਾਲ ਦੇ ਉਮਰ ਵਰਗ ਵਿਚ ਅਮਰੀਕਾ ਮਾਸਟਰ ਗੇਮਜ਼ ਵਿਚ 4 ਗੋਲਡ ਮੈਡਲ ਹਾਸਲ ਕੀਤੇ। 2013 ਵਿਚ ਹੰਟਸਮੈਨ ਵਰਲਡ ਸੀਨੀਅਰ ਗੇਮਜ਼ ਵਿਚ ਪੰਜ ਗੋਲਡ ਮੈਡਲ ਹਾਸਲ ਕੀਤੇ ਤੇ ਜੈਵਲਿਨ ਥ੍ਰੋਅ ਤੇ ਸ਼ਾਟਪੁੱਟ ਵਿਚ ਨਵਾਂ ਰਿਕਾਰਡ ਬਣਾਇਆ। ਕੈਨੇਡਾ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜ ਗੋਲਡ ਮੈਡਲ ਜਿੱਤੇ, 2012 ਵਿਚ ਤਾਇਵਾਨ ਵਿਚ ਹੋਈ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ ਦੌੜ ਵਿਚ ਇਕ ਗੋਲਡ ਮੈਡਲ ਜਿੱਤਿਆ। 2011 ਵਿਚ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਤੋਂ 200 ਮੀਟਰ ਦੌੜ ਮੁਕਾਬਲੇ ‘ਚ ਦੋ ਗੋਲਡ ਮੈਡਲ ਹਾਸਲ ਕੀਤੇ।

Related posts

ਮੋਦੀ ਦੇ ਰੂਸ ਦੌਰੇ ਦੇ ਸਮੇਂ ਨੂੰ ਲੈ ਕੇ ਨਿਰਾਸ਼ ਹੈ ਅਮਰੀਕਾ: ਲੂ

On Punjab

ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ

On Punjab

ਸ਼ਸ਼ੀ ਥਰੂਰ ਖਿਲਾਫ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

On Punjab