ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਜਿਹੇ ਪੰਜ ਉਲਕਾ ਪਿੰਡ ਦੀ ਪਛਾਣ ਕੀਤੀ ਹੈ, ਜੋ ਧਰਤੀ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਰਿਪੋਰਟ ਮੁਤਾਬਕ, ਇਨ੍ਹਾਂ ਚੋਂ ਪਹਿਲਾ ਉਲਕਾ ਪਿੰਡ ਅੱਜ ਦੁਪਹਿਰ 2.13 ਵਜੇ ਪ੍ਰਿਥਵੀ ਕੋਲੋਂ ਲੰਘੇਗਾ। ਇਹ ਮੀਟ੍ਰੋਇਟ ਲਗਪਗ 108 ਫੁੱਟ ਚੌੜਾ ਹੈ। ਇਸ ਤੋਂ ਇਲਾਵਾ ਦੂਜਾ ਮੀਟ੍ਰੋਇਟ ਸ਼ਾਮ ਤਕਰੀਬਨ 6 ਵਜੇ ਧਰਤੀ ਕੋਲੋਂ ਲੰਘੇਗਾ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ asteroid 2020 ਕੇਐਫ ਹੈ, ਜਿਸ ਦਾ ਵਿਆਸ ਲਗਪਗ 144 ਫੁੱਟ ਹੈ। ਇਹ ਐਸਟ੍ਰੋਡ ਰਾਤ ਨੂੰ ਤਕਰੀਬਨ ਨੌਂ ਵਜੇ ਧਰਤੀ ਨੇੜਿਓਂ ਲੰਘੇਗਾ। ਇਨ੍ਹਾਂ ਤੋਂ ਇਲਾਵਾ ਦੋ ਮੀਟ੍ਰੋਇਟ ਹੋਰ ਧਰਤੀ ਕੋਲੋਂ ਲੰਘਣਗੇ। ਇਹ ਸਾਰੇ ਉਲਕਾ ਪਿੰਡ 34,000 ਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਧਰਤੀ ਵੱਲ ਆ ਰਹੇ ਹਨ।
ਰਿਪੋਰਟ ਵਿਚ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਉਲਕਾ 2020 ਕੇਈ 4 ਹੈ, ਇਸ ਦਾ ਵਿਆਸ 171 ਫੁੱਟ ਦੱਸਿਆ ਜਾ ਰਿਹਾ ਹੈ। ਇਹ 20,000 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ।
ਨਾਸਾ ਦੇ ਸੈਂਟਰ ਫਾਰ ਨਜ਼ਦੀਕ-ਧਰਤੀ ਆਬਜੈਕਟ ਸਟੱਡੀਜ਼ (CNEOS) ਮੁਤਾਬਕ, ਇੰਟਰਨੈਸ਼ਨਲ ਟ੍ਰੇਡ ਟਾਈਮਜ਼ ਦੀ ਵੈੱਬਸਾਈਟ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਇਹ ਮੀਟ੍ਰੋਇਟ ਧਰਤੀ ਨਾਲ ਟਕਰਾਉਂਦੀ ਹੈ ਤਾਂ ਵੀ ਬਹੁਤਾ ਨੁਕਸਾਨ ਨਹੀਂ ਹੋਏਗਾ। ਦੱਸਿਆ ਜਾ ਰਿਹਾ ਹੈ ਕਿ ਇਹ ਉਲਕਾ ਪਿੰਡ ਧਰਤੀ ਦੇ ਬਹੁਤ ਨੇੜੇ ਨਹੀਂ ਆ ਸਕੇਗਾ ਤੇ ਇਹ ਧਰਤੀ ਦੇ ਵਾਯੂ ਮੰਡਲ ਵਿੱਚ ਫਟ ਜਾਵੇਗਾ।