56.55 F
New York, US
April 18, 2025
PreetNama
ਖਾਸ-ਖਬਰਾਂ/Important News

ਨਾਸਾ ਦੇ ਰੋਵਰ ਨੇ ਮੰਗਲ ’ਤੇ ਪਾਣੀ ਦੇ ਇਤਿਹਾਸ ਤੋਂ ਚੁੱਕਿਆ ਪਰਦਾ, ਦੇਖੋ ਵਿਗਿਆਨੀਆਂ ਦੇ ਅਧਿਐਨ ਦੀ ਰਿਪੋਰਟ

 ਮੰਗਲ ਗ੍ਰਹਿ ਦੇ ਜੇਜੇਰੋ ਕ੍ਰੇਟਰ (ਮਹਾਖੱਡ) ਦਾ ਚੱਕਰ ਲਗਾ ਰਹੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪਰਸਿਵਰੇਂਸ ਰੋਵਰ ਨੇ ਨਵੀਂ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਲਾਲ ਗ੍ਰਹਿ ’ਤੇ ਘੱਟ ਗਿਣਤੀ ’ਚ ਪਾਣੀ ਹੁੰਦਾ ਸੀ। ਪਰਸਿਵਰੇਂਸ ਰੋਵਰ ਪਿਛਲੇ ਸਾਲ 30 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਤੇ ਉਹ 203 ਦਿਨਾਂ ’ਚ 47.2 ਕਰੋੜ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਇਸ ਸਾਲ 18 ਫਰਵਰੀ ਨੂੰ ਲਾਲ ਗ੍ਰਹਿ ’ਤੇ ਉਤਰਿਆ ਸੀ। ਨਾਸਾ ਦੇ ਪਰਸਿਵਰੇਂਸ ਨੇ ਜੇਜੇਰੋ ਕ੍ਰੇਟਰ ਦੀ ਸਤ੍ਹਾ ਬਾਰੇ ਖੋਜ ਕੀਤੀ, ਜਿਹੜੀ ਕਦੀ ਝੀਲ ਸੀ। ਇਸ ਤੋਂ ਇਲਾਵਾ ਉਸ ਨੇ ਕ੍ਰੇਟਰ ਦੇ ਕਿਨਾਰੇ ’ਤੇ ਸਥਿਤ ਇਕ ਸੁੱਕੀ ਹੋਈ ਨਦੀ ਦੇ ਡੈਲਟਾ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ। ਇਸ ਛੇ ਪਹੀਆਂ ਵਾਲੇ ਰੋਵਰ ਵੱਲੋਂ ਭੇਜੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਵਿਗਿਆਨੀਆਂ ਦੀ ਟੀਮ ਨੇ ਮਸ਼ਹੂਰ ਪੱਤ੍ਰਿਕਾ ਸਾਇੰਸ ’ਚ ਪਹਿਲਾ ਵਿਗਿਆਨੀ ਨਤੀਜਾ ਪ੍ਰਕਾਸ਼ਿਤ ਕੀਤਾ ਹੈ। ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਅਰਬਾਂ ਸਾਲ ਪਹਿਲਾਂ ਜਦੋਂ ਮੰਗਲ ਤੇ ਵਾਤਾਵਰਨ ਉਸ ਦੀ ਸਤ੍ਹਾ ’ਤੇ ਪਾਣੀ ਦੇ ਵਹਾਅ ਲਈ ਅਨੁਕੂਲ ਸੀ ਉਦੋਂ ਪੱਖੇ ਦੇ ਅਕਾਰ ਵਾਲੇ ਜੇਜੇਰੋ ਡੈਲਟਾ ’ਤੇ ਹੜ੍ਹ ਆਇਆ ਸੀ। ਇਸ ਦੇ ਨਾਲ ਰੁੜ੍ਹ ਕੇ ਆਏ ਪੱਥਰ ਤੇ ਮਲਬੇ ਕਾਰਨ ਕ੍ਰੇਟਰ ਦੇ ਬਾਹਰ ਇਕ ਪਹਾੜੀ ਖੂਹ ਬਣ ਗਿਆ ਸੀ।

ਰੋਵਰ ਨੇ ਇਕ ਖੜ੍ਹੀ ਢਲਾਣ ਦੀ ਤਸਵੀਰ ਵੀ ਭੇਜੀ ਹੈ, ਜਿਸ ਨੂੰ ਡੈਲਟਾ ਦਾ ਸਕਾਰਪਮੈਂਟਸ ਜਾਂ ਸਕਾਰਪਸ ਕਿਹਾ ਜਾਂਦਾ ਹੈ। ਪ੍ਰਾਚੀਨ ਨਦੀ ਦੇ ਮੁਹਾਨੇ ’ਤੇ ਇਹ ਢਲਾਣ ਗਾਦ ਨਾਲ ਬਣੀ ਹੈ। ਇਸ ਨਦੀ ਜ਼ਰੀਏ ਹੀ ਝੀਲ ’ਚ ਪਾਣੀ ਜਾਂਦਾ ਸੀ। ਰੋਵਰ ਦੇ ਖੱਬੇ ਤੇ ਸੱਜੇ ਪਾਸੇ ਲੱਗੇ ਮਾਸਟਕੈਮ-ਜ਼ੈੱਡ ਕੈਮਰਿਆਂ ਤੇ ਇਸ ਦੇ ਰੇਮੋਟ ਮਾਈਕ੍ਰੋ ਇਮੇਜਰ (ਸੁਪਰਕੈਮ ਦਾ ਹਿੱਸਾ) ਤੋਂ ਲਈਆਂ ਗਈਆਂ ਇਹ ਵੀ ਦੱਸਦੀਆਂ ਹਨ ਕਿ ਰੋਵਰ ਕਿਨ੍ਹਾਂ ਥਾਵਾਂ ਤੋਂ ਪੱਥਰ ਤੇ ਗਾਦ ਦੇ ਨਮੂਨੇ ਲੈ ਸਕਦਾ ਹੈ। ਇਨ੍ਹਾਂ ’ਚ ਕਾਰਬਨਿਕ ਯੌਗਿਕ ਤੇ ਹੋਰ ਸਬੂਤਾਂ ਦੇ ਨਮੂਨੇ ਵੀ ਹੋ ਸਕਦੇ ਹਨ, ਜਿਹੜੇ ਇਸ ਗੱਲ ਦੇ ਸਬੂਤ ਹੋਣਗੇ ਕਿ ਕਦੀ ਮੰਗਲ ’ਤੇ ਜੀਵਨ ਸੀ। ਅਧਿਐਨ ਦੇ ਆਗੂ ਵਿਗਿਆਨੀ ਨਿਕੋਲਸ ਮੈਂਗੋਲਡ ਨੇ ਕਿਹਾ ਕਿਅਸੀਂ 1.5 ਮੀਟਰ ਤਕ ਬੋਲਡਰ ਵਾਲੇ ਸਕਾਰਪਸ ’ਚ ਵੱਖ-ਵੱਖ ਪਰਤਾਂ ਦੇਖੀਆਂ। ਇਨ੍ਹਾਂ ਪਰਤਾਂ ਦਾ ਅਰਥ ਹੈ ਕਿ ਉੱਥੇ ਕਦੀ ਮੱਠਾ ਤੇ ਘੁਮਾਅਦਾਰ ਜਲਮਾਰਗ ਰਿਹਾ ਹੋਵੇਗਾ। ਉਸੇ ਤੋਂ ਡੈਲਟਾ ਤਕ ਪਾਣੀ ਪਹੁੰਚਦਾ ਹੋਵੇਗਾ ਤੇ ਬਾਅਦ ’ਚ ਉੱਥੇ ਹੜ੍ਹ ਆ ਗਿਆ ਹੋਵੇਗਾ।

Related posts

ਕਾਰਜਕਾਲ ਦੇ ਪਹਿਲੇ ਹੀ ਦਿਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਕੈਮਰੂਨ ਨਾਲ ਜੈਸ਼ੰਕਰ ਨੇ ਕੀਤੀ ਮੁਲਾਕਾਤ, ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ

On Punjab

ਕਿਸਾਨ ਅੰਦੋਲਨ ਲਈ ਇਕੱਠ ਕਰਨ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਵੀਡੀਓ, ਮਾਮਲਾ ਦਰਜ

On Punjab

ਚੀਨ ਨੂੰ ਅਜੇ ਵੀ ਟਰੰਪ ਤੋਂ ਖਤਰਾ, ਜਾਂਦੇ-ਜਾਂਦੇ ਕਰ ਸਕਦਾ ਇਹ ਕੰਮ

On Punjab