ਨਾਸਾ ਦਾ ਰੋਵਰ ਪਰਿਸਵਰੈਂਸ ਬਾਖੂਬੀ ਕੰਮ ਕਰ ਰਿਹਾ ਹੈ ਤੇ ਮੰਗਲ ਗ੍ਰਹਿ ਤੋਂ ਇਕ ਤੋਂ ਬਾਅਦ ਇਕ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਭੇਜ ਰਿਹਾ ਹੈ। ਹਾਲ ਹੀ ’ਚ ਪਰਿਸਵਰੈਂਸ ਰੋਵਰ ਨੇ ਹਰੇ ਰੰਗ ਦੇ ਇਕ ਪੱਥਰ ਦੀ ਫੋਟੋ ਭੇਜੀ ਹੈ। ਇਸ ਫੋਟੋ ਨੂੰ ਦੇਖ ਕੇ ਵਿਆਗਨਕ ਵੀ ਹੈਰਾਨ ਹਨ। ਹਰੇ ਰੰਗ ਦੇ ਪੱਥਰ ਦੀ ਇਹ ਫੋਟੋ ਹੈਰਾਨ ਕਰਨ ਵਾਲੀ ਹੈ। ਕਿਉਂਕਿ ਮੰਗਲ ਗ੍ਰਹਿ ਦਾ ਰੰਗ ਲਾਲ ਹੈ, ਇਥੇ ਦੀ ਮਿੱਟੀ ਤੋਂ ਲੈ ਕੇ ਛੋਟੇ-ਛੋਟੇ ਪੱਥਰ ਤਕ ਸਾਰੀਆਂ ਚੀਜ਼ਾਂ ਲਾਲ ਰੰਗ ਦੀਆਂ ਹਨ। ਇਸੇ ਵਿਚ ਉਥੇ ਹਰੇ ਰੰਗ ਦਾ ਪੱਥਰ ਦਿਖਣਾ ਹੈਰਾਨ ਕਰਨ ਵਾਲਾ ਹੈ। ਪਰਿਸਵਰੈਂਸ ਰੋਵਰ ਨੂੰ ਇਹ ਪੱਥਰ ਉਦੋਂ ਦਿਖਾਈ ਦਿੱਤਾ, ਜਦੋਂ ਉਹ ਇੰਜੀਨਿਊਟੀ ਹੈਲੀਕਾਪਟਰ ਨੂੰ ਸਤਹ ’ਤੇ ਉਤਾਰ ਕੇ ਅੱਗੇ ਵੱਧ ਰਿਹਾ ਸੀ।
ਰੋਸ਼ਨੀ ਪੈਣ ’ਤੇ ਤੇਜ਼ੀ ਨਾਲ ਚਮਕਣ ਵਾਲਾ ਇਹ ਪੱਥਰ ਕਿਥੋਂ ਆਇਆ ਜਾਂ ਕਿਸੇ ਧਾਤੂ ਦਾ ਬਣਿਆ ਹੈ, ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ। ਇਸ ਪੱਥਰ ’ਚ ਛੋਟੇ-ਛੋਟੇ ਟੋਏ ਹਨ ਤੇ ਹਰੇ ਰੰਗ ਦੇ ਚਮਕਦਾਰ ਕ੍ਰਿਸਟਲ ਵਾਂਗ ਹੈ। ਨਾਸਾ ਨੇ ਟਵੀਟ ਕਰ ਕੇ ਇਸ ਕ੍ਰਿਸਟਲ ਬਾਰੇ ਦੱਸਿਆ ਹੈ।
ਇਹ ਪੱਥਰ ਕਰੀਬ 6 ਇੰਚ ਲੰਬਾ ਹੈ। ਧਿਆਨ ਨਾਲ ਦੇਖਣ ’ਤੇ ਇਸ ’ਚ ਲੇਜ਼ਰ ਮਾਰਕ ਵੀ ਨਜ਼ਰ ਆਉਂਦੇ ਹਨ। ਸੁਪਰਕੈਮ ਲੇਜ਼ਰ ਨਾਲ ਜਾਂਚਣ ’ਤੇ ਪਤਾ ਚਲਿਆ ਹੈ ਕਿ ਇਸ ਦੇ ਅੰਦਰ ਹਰੇ ਰੰਗ ਦੀ ਕੋਈ ਧਾਤੂ ਹੈ, ਜੋ ਲਾਈਟ ਪੈਣ ’ਤੇ ਚਮਕਦੀ ਹੈ। ਨਾਸਾ ਦਾ ਪਰਿਸਵਰੈਂਸ ਰੋਵਰ 18 ਫਰਵਰੀ ਨੂੰ ਮੰਗਲ ਗ੍ਰਹਿ ’ਤੇ ਉਤਰਿਆ ਸੀ। ਇਸ ਰੋਵਰ ਜ਼ਰੀਏ ਨਾਸਾ ਦੇ ਜੇਜੇਰੋ ਕ੍ਰਿਏਟਰ ’ਚ ਪ੍ਰਾਚੀਨ ਜੀਵਨ ਦੀ ਖੋਜ ਕਰਨਾ ਚਾਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਥਾਂ ਪਹਿਲਾਂ ਇਕ ਵੱਡੇ ਡੈਲਟਾ ਦਾ ਹਿੱਸਾ ਸੀ ਤੇ ਇਥੇ ਨਹਿਰਾਂ ਤੇ ਝੀਲਾਂ ਵੀ ਸਨ।
ਜਾਂਚ ਤੋਂ ਬਾਅਦ ਧਰਤੀ ’ਤੇ ਆਵੇਗਾ ਪੱਥਰ
ਸਾਰੇ ਸਤਹ ਦੀ ਸੰਭਵ ਜਾਂਚ ਤੋਂ ਬਾਅਦ ਰੋਵਰ ਇਸ ਹਰੇ ਪੱਥਰ ਨੂੰ ਧਰਤੀ ’ਤੇ ਭੇਜਣ ਦੀ ਤਿਆਰੀ ਕਰੇਗਾ। ਇਸ ਲਈ ਨਾਸਾ ਨਵਾਂ ਮਿਸ਼ਨ ਲਾਂਚ ਕਰੇਗਾ। ਪਰਿਸਵਰੈਂਸ ਰੋਵਰ ’ਚ 23 ਫਿੱਟ ਤਕ ਕਿਸੇ ਵੀ ਧਾਤੂ ’ਚ ਲੇਜ਼ਰ ਮਾਰਨ ਦੀ ਸਮਰੱਥਾ ਹੈ। ਇਸ ਨਾਲ ਧਾਤੂ ਦਾ ਕੈਮੀਕਲ ਕੰਪੋਜ਼ੀਸ਼ਨ ਪਤਾ ਚਲਦਾ ਹੈ।![](https://www.preetnama.com/wp-content/uploads/2021/04/09_04_2021-08_04_2021-green_stone_8871824.jpg)
![](https://www.preetnama.com/wp-content/uploads/2021/04/09_04_2021-08_04_2021-green_stone_8871824.jpg)