PreetNama
ਸਮਾਜ/Social

ਨਾਸਾ ਨੂੰ ਚੰਦਰਯਾਨ-2 ਦੀਆਂ ਮਿਲੀਆਂ ਅਹਿਮ ਤਸਵੀਰਾਂ, ਫਿਰ ਜਾਗੀਆਂ ਉਮੀਦਾਂ

ਨਵੀਂ ਦਿੱਲੀ: ਵੀਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਵਿਦਵਾਨਾਂ ਅਤੇ ਏਜੰਸੀ ਮਾਹਰਾਂ ਦੀ ਇੱਕ ਰਾਸ਼ਟਰੀ ਪੱਧਰੀ ਕਮੇਟੀ ਚੰਦਰਯਾਨ-2 ਮਿਸ਼ਨ ਵਿੱਚ ਚੰਦਰਮਾ ਦੀ ਸਤਹ ’ਤੇ ਸਾਫਟ-ਲੈਂਡਿੰਗ ਕਰਨ ਤੋਂ ਪਹਿਲਾਂ ਲੈਂਡਰ ਨਾਲ ਸੰਪਰਕ ਟੁੱਟਣ ਦੇ ਕਾਰਨਾਂ ਦਾ ਅਧਿਐਨ ਕਰ ਰਹੀ ਹੈ ।ਇਸਰੋ ਨੇ ਦੱਸਿਆ ਕਿ ਭਾਰਤ ਦੇ ਦੂਜੇ ਚੰਦਰ ਮਿਸ਼ਨ ਦਾ ਆਰਬਿਟਰ ਕੀਤੇ ਗਏ ਵਿਗਿਆਨਕ ਪ੍ਰਯੋਗਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਕਰ ਰਿਹਾ ਹੈ ਤੇ ਇਸ ਦੇ ਸਾਰੇ ਪੇਲੋਡ ਦਾ ਕੰਮ ਤਸੱਲੀਬਖ਼ਸ਼ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਇਸਰੋ ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਕਿ ਆਰਬਿਟਰ ਦੇ ਸਾਰੇ ਪੇਲੋਡ ਚੱਲ ਰਹੇ ਹਨ । ਉਨ੍ਹਾਂ ਦੱਸਿਆ ਕਿ ਆਰਬਿਟਰ ਇਸਦੇ ਸ਼ੁਰੂਆਤੀ ਟੈਸਟ ਪੂਰੀ ਤਰ੍ਹਾਂ ਸਫਲ ਰਹੇ ਹਨ ।ਦਰਅਸਲ, ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਦਰਮਾ ‘ਤੇ ਸਾਫਟ ਲੈਂਡਿੰਗ ਨਾ ਹੋਣ ਤੋਂ ਬਾਅਦ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਵੀ ਖਤਮ ਹੋ ਰਹੀਆਂ ਹਨ, ਪਰ ਨਾਸਾ ਦੀ ਇਕ ਕੋਸ਼ਿਸ਼ ਨੇ ਫਿਰ ਤੋਂ ਇਕ ਆਸ ਜਗਾ ਦਿੱਤੀ ਹੈ । ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਚੰਦਰਮਾ ਆਰਬਿਟਰ ਤੋਂ ਚੰਦਰਮਾ ਦੇ ਉਸ ਹਿੱਸੇ ਦੀਆਂ ਤਸਵੀਰਾਂ ਖਿੱਚੀਆਂ ਹਨ, ਜਿੱਥੇ ਲੈਂਡਰ ਨੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ । ਫਿਲਹਾਲ ਇਨ੍ਹਾਂ ਤਸਵੀਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ।ਦੱਸ ਦੇਈਏ ਕਿ 7 ਸਤੰਬਰ ਨੂੰ ਚੰਦਰਯਾਨ-2 ਦੇ ਰੋਵਰ ਪ੍ਰੱਗਿਆਨ ਤੋਂ ਲੈਂਡਰ ਵਿਕਰਮ ਨੂੰ ਚੰਦਰਮਾ ਦੀ ਸਤਹ ‘ਤੇ ਇਕ ਸਾਫਟ-ਲੈਂਡਿੰਗ ਕਰਨੀ ਸੀ, ਪਰ ਆਖਰੀ ਪੜਾਅ ਵਿੱਚ ਚੰਦਰਮਾ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ‘ਤੇ ਇਸਦਾ ਇਸਰੋ ਨਾਲ ਸੰਪਰਕ ਟੁੱਟ ਗਿਆ । ਸੰਪਰਕ ਟੁੱਟਣ ਤੋਂ ਬਾਅਦ ਲਗਾਤਾਰ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਿੱਚ ਸਫਲਤਾ ਮਿਲਦੀ ਨਹੀਂ ਦਿਖਾਈ ਦੇ ਰਹੀ

Related posts

US : ਰਾਸ਼ਟਰਪਤੀ ਬਣਦੇ ਹੀ ਐਕਸ਼ਨ ਮੋਡ ‘ਚ ਜੋਅ ਬਾਇਡਨ, ਮੁਸਲਿਮ ਟ੍ਰੈਵਲ ਬੈਨ ਤੋਂ WHO ਤਕ ਲਏ ਇਹ ਵੱਡੇ ਫ਼ੈਸਲੇ

On Punjab

ਜੇਲ੍ਹ ‘ਚ ਬੈਠੇ ਗੁਰਮੀਤ ਰਾਮ ਰਹੀਮ ਨੇ ਪੈਰੋਕਾਰਾਂ ਦੇ ਨਾਂ ਭੇਜੀ 9ਵੀਂ ਚਿੱਠੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਲਿਖੀ ਇਹ ਗੱਲ

On Punjab

Khalistani Lakhbir Singh Rode: ਖਾਲਿਸਤਾਨੀ ਲੀਡਰ ਲਖਬੀਰ ਸਿੰਘ ਰੋਡੇ ਦੀ ਪਾਕਿਸਤਾਨ ‘ਚ ਮੌਤ

On Punjab