Prime Minister Jacinda Ardern ਨੇ ਸੋਮਵਾਰ ਨੂੰ ਨਿਊਜੀਲੈਂਡ ਦੇ ਸਖਤ ਦੇਸ਼ ਵਿਆਪੀ ਕੋਵਿਡ -19 ਲਾਕਡਾਊਨ ਨੂੰ ਇਹ ਕਹਿੰਦੇ ਹੋਏ ਵਧਾ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਡੈਟਲਾ ਇਨਫੈਕਸ਼ਨ ਦਾ ਮੌਜੂਦਾ ਸਮੇਂ ‘ਤੇ ਪ੍ਰਕੋਪ ਅਜੇ ਤਕ ਸਿਖਰ ‘ਤੇ ਨਹੀਂ ਪਹੁੰਚਿਆ ਹੈ। ਲੇਵਲ 4 ਦੇ ਰਾਸ਼ਟਰੀ ਲਾਕਡਾਊਨ ਨੂੰ 27 ਅਗਸਤ ਦੀ ਰਾਤ ਤਕ ਤਿੰਨ ਦਿਨਾਂ ਲਈ ਵਧਾ ਦਿਤਾ ਗਿਆ ਹੈ, ਜਦਕਿ ਜ਼ਿਆਦਾ ਇਨਫੈਕਟਿਡ ਕੇਂਦਰ ਆਕਲੈਂਡ ਵਿਚ ਘੱਟ ਤੋਂ ਘੱਟ 31 ਅਗਸਤ ਕਰ ਪਾਬੰਦੀ ਰਹੇਗੀ।
ਪੀਐੱਮ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ਅਜੇ ਅਸੀਂ ਸਾਰਿਆ ਲਈ ਸਭ ਨੂੰ ਸੁਰੱਖਿਅਤ ਬਦਲ ਨੂੰ ਵਧ ਸਮੇਂ ਤਕ ਬਣਾਈ ਰੱਖਣਾ ਹੈ।’ ਉਨ੍ਹਾਂ ਨੇ ਕਿਹਾ ਕਿ ਜੇ ਦੁਨੀਆ ਨੇ ਸਾਨੂੰ ਕੁਝ ਸਿਖਾਇਆ ਹੈ ਤਾਂ ਉਹ ਸਾਨੂੰ ਕੋਵਿਡ-19 ਦੇ ਇਸ ਰੂਪ ਤੋਂ ਸਾਵਧਾਨ ਰਹਿਣਾ ਹੈ।
ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਡੈਲਟਾ ਇਨਫੈਕਸ਼ਨ ਤੋਂ ਇਨਫੈਕਟਿਡ ਲੋਕਾਂ ਦੁਆਰਾ ਭਾਈਚਾਰੇ ਵਿਚ ਵਾਇਰਸ ਫ਼ੈਲਣ ਦੀ ਜਾਣਕਾਰੀ ਮਿਲੀ ਹੈ। ਜਿੱਥੇ ਪ੍ਰਕੋਪ ਦੇਖਿਆ ਗਿਆ, ਉੱਥੇ 320 ਤੋਂ ਵੱਧ ਸਥਾਨ ਨਿਸ਼ਾਨਬੱਧ ਹਨ ਤੇ 13,000 contact registered ਕੀਤੇ ਗਏ ਹਨ, ਜੋ ਪਿਛਲੇ ਪ੍ਰਕੋਪਾਂ ਦੀ ਤੁਲਨਾ ਵਿਚ ਕੀਤੇ ਵਧ ਹਨ ਤੇ ਡੈਲਟਾ ਨੇ ਖੇਡ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ।’