PreetNama
ਸਮਾਜ/Social

ਨਿਊਜ਼ੀਲੈਂਡ ਦੀਆਂ ਆਮ ਚੋਣਾਂ ‘ਤੇ ਕੋਰੋਨਾ ਦਾ ਸਾਇਆ, ਪ੍ਰਧਾਨ ਮੰਤਰੀ ਦਾ ਵੱਡਾ ਐਲਾਨ

ਵੇਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਮ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਸੋਮਵਾਰ ਚੋਣਾਂ ਚਾਰ ਹਫ਼ਤਿਆਂ ਲਈ 17 ਅਕਤੂਬਰ ਤੱਕ ਫਿਲਹਾਲ ਟਾਲ ਦਿੱਤੀਆਂ ਹਨ। ਪਹਿਲਾਂ 19 ਸਤੰਬਰ ਨੂੰ ਨਿਊਜ਼ੀਲੈਂਡ ‘ਚ ਆਮ ਚੋਣਾਂ ਹੋਣੀਆਂ ਸਨ।

ਦਰਅਸਲ ਕਈ ਸਿਆਸੀ ਪਾਰਟੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਕੋਵਿਡ-19 ਲੋਕਡਾਊਨ ਕਾਰਨ ਚੋਣ ਪ੍ਰਚਾਰ ਨਹੀਂ ਕਰ ਸਕੇ। ਉਨ੍ਹਾਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ 17 ਅਕਤਬੂਰ ਤਕ ਪਾਰਟੀਆਂ ਕੋਲ ਲੋੜੀਂਦਾ ਸਮਾਂ ਹੈ ਤੇ ਉਹ ਕੋਈ ਵੀ ਯੋਜਨਾ ਬਣਾਈ ਜਾ ਸਕਦੀ ਹੈ।

ਨਿਊਜ਼ੀਲੈਂਡ ‘ਚ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ 78 ਐਕਟਿਵ ਕੇਸ ਹਨ। ਹੁਣ ਤਕ ਦੇਸ਼ ‘ਚ ਕੁੱਲ 1280 ਕੇਸ ਸਾਹਮਣੇ ਆ ਚੁੱਕੇ ਹਨ ਤੇ 22 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ।

Related posts

ਨੇਪਾਲ ਦੀ ਸੰਸਦ ਭੰਗ: ਪੀਐਮ ਓਲੀ ਖਿਲਾਫ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈ

On Punjab

ਭਾਰਤ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ

On Punjab

ਬੰਗਲਾਦੇਸ਼ ‘ਚ ਭਾਰਤੀ ਬੱਸ ‘ਤੇ ਹਮਲਾ, ਯਾਤਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ; ਭਾਰਤ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ

On Punjab