ਨਿਊਜੀਲੈਂਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਉਹ ਜਿਊਂਦੀਆਂ ਗਾਵਾਂ ਤੇ ਹੋਰ ਜਾਨਵਰਾਂ ਦੀ ਬਰਾਮਦ ਸਮੁੰਦਰ ਦੇ ਰਸਤੇ ਨਹੀਂ ਕਰੇਗਾ। ਇਹ ਫੈਸਲਾ ਮਨੁੱਖੀ ਦ੍ਰਿਸ਼ਟੀਕੋਣ ਤੋਂ ਲਿਆ ਗਿਆ ਹੈ। ਖੇਤੀ ਮੰਤਰੀ ਡੇਮੀਅਨ ਓ ਕੋਨੋਰ ਨੇ ਕਿਹਾ ਕਿ ਪਾਬੰਦੀ ਨੂੰ ਲਾਗੂ ਕਰਨ ਲਈ ਦੋ ਸਾਲ ਦਾ ਸਮਾਂ ਲੱਗੇਗਾ।
ਸਮੁੰਦਰੀ ਰਸਤੇ ਰਾਹੀਂ ਗਾਵਾਂ ਦੀ ਬਰਾਮਦ ਦੇ ਬਿਜਨੈੱਸ ‘ਚ ਜੋ ਲੋਕ ਹਨ ਜਾਂ ਇਸ ‘ਚ ਨਿਵੇਸ਼ ਕੀਤਾ ਹੈ, ਉਨ੍ਹਾਂ ਨੇ ਇਨ੍ਹਾਂ ਦੋ ਸਾਲ ‘ਚ ਵਪਾਰ ਤੋਂ ਨਿਕਲਣ ਦਾ ਮੌਕਾ ਦਿੱਤਾ ਗਿਆ ਹੈ। ਨਿਊਜੀਲੈਂਡ ਨੇ ਇਕ ਸਾਲ ਪਹਿਲਾਂ ਅਸਥਾਈ ਰੂਪ ਤੋਂ ਪਾਬੰਦੀ ਲਾਈ ਸੀ, ਜਦੋਂ 5800 ਜਾਨਵਰਾਂ ਨੂੰ ਲਿਜਾ ਰਿਹਾ ਸਮੁੰਦਰੀ ਜਹਾਜ਼ ਚੀਨ ਦੇ ਨੇੜੇ ਖਰਾਬ ਮੌਸਮ ਕਾਰਨ ਡੁੱਬ ਗਿਆ ਸੀ। ਇਸ ‘ਚ ਨਾਵਿਕ ਦਲ ਦੇ 40 ਮੈਂਬਰਾਂ ਸਣੇ ਸਾਰੇ ਜਾਨਵਰ ਮਰ ਗਏ ਸੀ।
ਓ ਕੋਨੋਰ ਨੇ ਕਿਹਾ ਕਿ ਕੋਈ ਵੀ ਵਿੱਤੀ ਲਾਭ ਦੇਸ਼ ਦੀ ਵੱਕਾਰ ‘ਤੇ ਨਹੀਂ ਹੈ। ਕਿਉਂਕਿ ਇਸ ਮਾਮਲੇ ‘ਚ ਸੁਰੱਖਿਆ ਲਈ ਕੋਈ ਬਦਲ ਨਹੀਂ ਸੀ ਇਸ ਲਈ ਜਾਨਵਰਾਂ ਦੇ ਕਲਿਆਣ ਲਈ ਇਸ ਤਰ੍ਹਾਂ ਦਾ ਫੈਸਲਾ ਲੈਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕੇ ਬੇਸ਼ੱਕ ਅਸੀਂ ਖਾਣ ਦੇ ਉਤਪਾਦਨ ਨੂੰ ਘੱਟ ਨਹੀਂ ਕਰਨਾ ਚਾਹੁੰਦੇ ਪਰ ਅਜਿਹੇ ਉਤਪਾਦਨ ‘ਚ ਕਿਤੇ ਨੈਤਿਕਤਾ ਵੀ ਨਹੀਂ ਹੋਣੀ ਚਾਹੀਦੀ।