ਨਿਊਯਾਰਕ,— ਹਰ ਸਾਲ ਦੀ ਤਰ੍ਹਾਂ ਸ਼ਨੀਵਾਰ ਭਾਵ 27 ਅਪ੍ਰੈਲ ਨੂੰ 32ਵੀਂ ਸਿੱਖ ਡੇਅ ਪਰੇਡ ਹੋਵੇਗੀ। ਰਿਚਮੰਡ ਹਿੱਲ ਨਿਊਯਾਰਕ ਦੇ ਗੁਰੂ ਘਰ ਦੀ ਸਿੱਖ ਕਲਚਰਲ ਸੁਸਾਇਟੀ ਨਾਂ ਦੀ ਧਾਰਮਿਕ ਜਥੇਬੰਦੀ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ‘ਸਿੱਖ ਡੇਅ ਪਰੇਡ’ ਵਿਸ਼ਾਲ ਨਗਰ ਕੀਰਤਨ ਦੇ ਰੂਪ ‘ਚ ਸਜਾਈ ਜਾਵੇਗੀ, ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਅਮਰੀਕਾ ਦੇ ਦੂਸਰੇ ਰਾਜਾਂ ਤੋਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਚੇਚੇ ਤੌਰ ‘ਤੇ ਪੁੱਜਦੀਆਂ ਹਨ।
ਇਸ ਪਰੇਡ ਦਾ ਮੁੱਖ ਕਾਰਨ ਅਮਰੀਕਨਾਂ ਨੂੰ ਸਿੱਖੀ ਦੀ ਪਹਿਚਾਣ ਕਰਵਾਉਣ ਬਾਰੇ ਵੀ ਜ਼ਰੂਰੀ ਹੈ। ਗੁਰੂ ਘਰ ਦੇ ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਇਸ ਮੌਕੇ ਆਪਣੇ ਪਰਿਵਾਰਾਂ ਸਮੇਤ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਇਹ ਵਿਸ਼ਾਲ ਸਿੱਖ ਡੇਅ ਪਰੇਡ ਟਰਾਈ ਸਟੇਟ ਦੀਆਂ ਸਮੂਹ ਸੰਗਤਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਸਭਾਵਾਂ ਦੇ ਸਾਂਝੇ ਸਹਿਯੋਗ ਨਾਲ ਨਿਊਯਾਰਕ ਦੇ ਦਿਲ ਸਮਝੇ ਜਾਂਦੇ ਮਨਹਾਟਨ ਸ਼ਹਿਰ ‘ਚ ਬੜੀ ਸ਼ਾਨ ਨਾਲ ਸਿੱਖੀ ਦੇ ਜੈਕਾਰਿਆਂ ਦੀ ਗੂੰਜ ਵਿੱਚ ਕੱਢੀ ਜਾਂਦੀ ਹੈ। ਇਸ ਮੌਕੇ ਸਿੱਖ ਵੀਰ ਕੇਸਰੀ ਦਸਤਾਰਾਂ ਅਤੇ ਭੈਣਾਂ ਕੇਸਰੀ ਦੁਪੱਟੇ ਸਜਾ ਕੇ ਪੁੱਜਦੀਆਂ ਹਨ।
previous post