ਨਿਊਯਾਰਕ ਵਿੱਚ ਤੂਫਾਨ ਈਡਾ ਨੇ ਭਾਰੀ ਬਾਰਸ਼ ਕੀਤੀ ਹੈ। ਇਸ ਕਾਰਨ ਹੁਣ ਤੱਕ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ, ਵਾਹਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਇੱਥੇ ਬਹੁਤ ਸਾਰੇ ਹਿੱਸਿਆਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਅਮਰੀਕਾ ਦੇ ਸੂਬੇ ਨਿਊਯਾਰਕ ਤੇ ਨਿਊਜਰਸੀ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਰਿਕਾਰਡ ਤੋੜ ਬਰਸਾਤ ਤੋਂ ਬਾਅਦ ਦੋਵਾਂ ਸੂਬਿਆਂ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਈਡਾ ਤੂਫ਼ਾਨ ਕਾਰਨ ਜ਼ਬਰਦਸਤ ਬਾਰਿਸ਼ ਹੋਈ ਹੈ ਤੇ ਦੋਵਾਂ ਸੂਬਿਆਂ ‘ਚ ਇਸ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਸੜਕਾਂ ‘ਤੇ ਪਾਣੀ ਭਰ ਗਿਆ ਹੈ, ਕਾਰਾਂ ਰੁੜ੍ਹ ਗਈਆਂ ਹਨ, ਉਡਾਣਾਂ ਠੱਪ ਹੋ ਗਈਆਂ ਹਨ, ਸਬ ਵੇਅ ਡੁੱਬ ਗਏ ਹਨ ਤੇ ਤੇ ਹੇਠਲੇ ਇਲਾਕਿਆਂ ‘ਚ ਘਰ ਡੁੱਬ ਗਏ ਹਨ।
ਨਿਊਯਾਰਕਦੇ ਗਵਰਨਰ ਕੈਥੀ ਹੋਚੁਲ ਨੇ ਯਾਤਰੀਆਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਹੈ ਤੇ ਘਰੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਰੇਲ ਗੱਡੀਆਂ ਚਲਾਉਣ ਨੂੰ ਬਹਾਲ ਕਰਨ ਲਈ ਕੁਝ ਮੋਹਲਤ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਾਡੈਲਫੀਆ ਨਾਲ ਨਿਊਯਾਰਕ ਤੋਂ ਨਿਊਯਾਰਕ ਸਿਟੀ ਤਕ ਪ੍ਰਤੀ ਘੰਟੇ 2 ਤੋਂ ਤਿੰਨ ਇੰਚ (5 ਤੋਂ 7.6 ਸੈਂਟੀਮੀਟਰ) ਬਾਰਿਸ਼ ਹੋਈ ਹੈ।
ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸੀਓ ਮੁਤਾਬਕ ਖ਼ਰਾਬ ਮੌਸਮ ਦੌਰਾਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਨਿਊਯਾਰਕ ‘ਚ ਦੋ ਸਾਲ ਦੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ ਨਿਊਜਰਸੀ ‘ਚ ਇਕ ਵਿਅਕਤੀ ਦੀ ਵਧੇਰੇ ਬਰਸਾਤ ਕਾਰਨ ਮੌਤ ਹੋਈ ਹੈ। ਫਿਲਾਡੈਲਫੀਆ ‘ਚ ਪੰਜ ਫਲੈਸ਼ ਫਲੱਡ ਦੇ ਆਸਾਰ ਪੈਦਾ ਹੋਏ ਹਨ।
ਨੈਸ਼ਨਲ ਹਰੀਕੇਨ ਸੈਂਟਰ ਨੇ ਪਹਿਲਾਂ ਹੀ ਸੈਟੇਲਾਈਟ ਤਸਵੀਰਾਂ ਦੇ ਆਧਾਰ ‘ਤੇ ਤੂਫਾਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਕੇਂਦਰ ਨੇ ਕਿਹਾ ਸੀ ਕਿ ਇਹ ਤੂਫਾਨ ਹੋਰ ਮਜ਼ਬੂਤ ਹੋ ਰਿਹਾ ਹੈ। ਲੋਕਾਂ ਨੂੰ ਕੁਝ ਥਾਵਾਂ ਤੋਂ ਕੱਢਿਆ ਗਿਆ ਅਤੇ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ।