16.54 F
New York, US
December 22, 2024
PreetNama
ਸਮਾਜ/Social

ਨਿਊਯਾਰਕ ‘ਚ ਹੁਣ ਤਕ ਤੂਫਾਨ ਈਡਾ ਨਾਲ ਹੋ ਚੁੱਕੀਆਂ ਹਨ 41 ਮੌਤਾਂ

ਨਿਊਯਾਰਕ ਵਿੱਚ ਤੂਫਾਨ ਈਡਾ ਨੇ ਭਾਰੀ ਬਾਰਸ਼ ਕੀਤੀ ਹੈ। ਇਸ ਕਾਰਨ ਹੁਣ ਤੱਕ ਘੱਟ ਤੋਂ ਘੱਟ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਾਲ ਹੀ, ਵਾਹਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਏ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਇੱਥੇ ਬਹੁਤ ਸਾਰੇ ਹਿੱਸਿਆਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਅਮਰੀਕਾ ਦੇ ਸੂਬੇ ਨਿਊਯਾਰਕ ਤੇ ਨਿਊਜਰਸੀ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਰਿਕਾਰਡ ਤੋੜ ਬਰਸਾਤ ਤੋਂ ਬਾਅਦ ਦੋਵਾਂ ਸੂਬਿਆਂ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਈਡਾ ਤੂਫ਼ਾਨ ਕਾਰਨ ਜ਼ਬਰਦਸਤ ਬਾਰਿਸ਼ ਹੋਈ ਹੈ ਤੇ ਦੋਵਾਂ ਸੂਬਿਆਂ ‘ਚ ਇਸ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਸੜਕਾਂ ‘ਤੇ ਪਾਣੀ ਭਰ ਗਿਆ ਹੈ, ਕਾਰਾਂ ਰੁੜ੍ਹ ਗਈਆਂ ਹਨ, ਉਡਾਣਾਂ ਠੱਪ ਹੋ ਗਈਆਂ ਹਨ, ਸਬ ਵੇਅ ਡੁੱਬ ਗਏ ਹਨ ਤੇ ਤੇ ਹੇਠਲੇ ਇਲਾਕਿਆਂ ‘ਚ ਘਰ ਡੁੱਬ ਗਏ ਹਨ।

ਨਿਊਯਾਰਕਦੇ ਗਵਰਨਰ ਕੈਥੀ ਹੋਚੁਲ ਨੇ ਯਾਤਰੀਆਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਹੈ ਤੇ ਘਰੋਂ ਹੀ ਕੰਮ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਰੇਲ ਗੱਡੀਆਂ ਚਲਾਉਣ ਨੂੰ ਬਹਾਲ ਕਰਨ ਲਈ ਕੁਝ ਮੋਹਲਤ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਫਿਲਾਡੈਲਫੀਆ ਨਾਲ ਨਿਊਯਾਰਕ ਤੋਂ ਨਿਊਯਾਰਕ ਸਿਟੀ ਤਕ ਪ੍ਰਤੀ ਘੰਟੇ 2 ਤੋਂ ਤਿੰਨ ਇੰਚ (5 ਤੋਂ 7.6 ਸੈਂਟੀਮੀਟਰ) ਬਾਰਿਸ਼ ਹੋਈ ਹੈ।

ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲਾਸੀਓ ਮੁਤਾਬਕ ਖ਼ਰਾਬ ਮੌਸਮ ਦੌਰਾਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਨਿਊਯਾਰਕ ‘ਚ ਦੋ ਸਾਲ ਦੇ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ ਨਿਊਜਰਸੀ ‘ਚ ਇਕ ਵਿਅਕਤੀ ਦੀ ਵਧੇਰੇ ਬਰਸਾਤ ਕਾਰਨ ਮੌਤ ਹੋਈ ਹੈ। ਫਿਲਾਡੈਲਫੀਆ ‘ਚ ਪੰਜ ਫਲੈਸ਼ ਫਲੱਡ ਦੇ ਆਸਾਰ ਪੈਦਾ ਹੋਏ ਹਨ।

ਨੈਸ਼ਨਲ ਹਰੀਕੇਨ ਸੈਂਟਰ ਨੇ ਪਹਿਲਾਂ ਹੀ ਸੈਟੇਲਾਈਟ ਤਸਵੀਰਾਂ ਦੇ ਆਧਾਰ ‘ਤੇ ਤੂਫਾਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਕੇਂਦਰ ਨੇ ਕਿਹਾ ਸੀ ਕਿ ਇਹ ਤੂਫਾਨ ਹੋਰ ਮਜ਼ਬੂਤ ​​ਹੋ ਰਿਹਾ ਹੈ। ਲੋਕਾਂ ਨੂੰ ਕੁਝ ਥਾਵਾਂ ਤੋਂ ਕੱਢਿਆ ਗਿਆ ਅਤੇ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ।

Related posts

ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਨਿਊਜ਼ੀਲੈਂਡ ਦੀ ਕੰਬੀ ਧਰਤੀ, 6.9 ਮਾਪੀ ਗਈ ਤੀਬਰਤਾ

On Punjab

‘ਤੁਰੰਤ ਜਵਾਬ ਦੇਵੇਂ ਦਿੱਲੀ ਸਰਕਾਰ’, ਦੀਵਾਲੀ ‘ਤੇ ਹੋਈ ਆਤਿਸ਼ਬਾਜ਼ੀ ‘ਤੇ ਦਿੱਲੀ CM ਤੇ ਪੁਲਿਸ ਨੂੰ ਸੁਪਰੀਮ ਕੋਰਟ ਦੀ ਫਟਕਾਰ ਸੁਪਰੀਮ ਕੋਰਟ ਨੇ ਇਸ ਸਾਲ ਪਟਾਕਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

On Punjab

ਕਿਸਾਨ ਅੰਦੋਲਨ ਲਈ ਜਾਨ ਦੇਣ ਵਾਲੇ ਬਾਬਾ ਰਾਮ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

On Punjab