ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਦੁਨੀਆ ਭਰ ’ਚ ਜਾਰੀ ਚਿੰਤਾਵਾਂ ਵਿਚਾਲੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲੀ ਨੇ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਨਾਲ ਉਹ ਹਸਪਤਾਲਾਂ ਨੂੰ ਅਤਿ-ਜ਼ਰੂਰੀ ਸ਼੍ਰੇਣੀ ਤੋਂ ਇਲਾਵਾ ਪ੍ਰਕਿਰਿਆਵਾਂ ਨੂੰ ਸੀਮਤ ਕਰਨ ਤੇ ਉਨ੍ਹਾਂ ਨੂੰ ਸਮਰੱਥਾ ਵਧਾਉਣ ਦਾ ਆਦੇਸ਼ ਦੇਣ ’ਚ ਸਮਰੱਥ ਹੋ ਜਾਵੇਗੀ।