Bloomberg launches 2020 presidential bid: ਵਾਸ਼ਿੰਗਟਨ: ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਨ ਲਈ ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ ਮਾਈਕਲ ਬਲੂਮਬਰਗ ਵੱਲੋਂ ਐਤਵਾਰ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ । ਉਨ੍ਹਾਂ ਦੀ ਪਹਿਚਾਣ ਵਾਤਾਵਰਨ ਤਬਦੀਲੀ ਖਿਲਾਫ਼ ਕੰਮ ਕਰਨ ਵਾਲੇ ਕਾਰਕੁਨ ਦੇ ਰੂਪ ਵਿੱਚ ਹੋਈ ਹੈ ।
ਦੱਸਿਆ ਜਾ ਰਿਹਾ ਕਿ 77 ਸਾਲਾ ਬਲੂਮਬਰਗ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਦੀ ਹੋੜ ਵਿੱਚ ਸ਼ਾਮਿਲ ਹੋਣ ਵਾਲੇ ਆਖਰੀ ਨੇਤਾ ਹਨ । ਦਰਅਸਲ, ਉਮੀਦਵਾਰ ਚੋਣ ਦਾ ਕੰਮ ਅਗਲੇ ਸਾਲ ਤਿੰਨ ਫਰਵਰੀ ਤੋਂ ਆਯੋਵਾ ਕੌਕਸ ਦੀਆਂ ਪ੍ਰਾਇਮਰੀ ਚੋਣਾਂ ਨਾਲ ਹੋਵੇਗਾ ।
ਇਸ ਸਬੰਧੀ ਨਿਊਯਾਰਕ ਦੇ ਸਾਬਕਾ ਮੇਅਰ ਬਲੂਮਬਰਗ ਨੇ ਕਿਹਾ ਕਿ ਉਹ ਡੋਨਾਲਡ ਟਰੰਪ ਨੂੰ ਹਰਾਉਣ ਤੇ ਅਮਰੀਕਾ ਦਾ ਦੁਬਾਰਾ ਨਿਰਮਾਣ ਕਰਨ ਲਈ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਹੋਰ ਚਾਰ ਸਾਲਾਂ ਤੱਕ ਰਾਸ਼ਟਰਪਤੀ ਟਰੰਪ ਦੇ ਬਿਨ੍ਹਾਂ ਸੋਚੇ ਸਮਝੇ ਤੇ ਅਨੈਤਿਕ ਕਦਮਾਂ ਨੂੰ ਨਹੀਂ ਸਹਿ ਸਕਦੇ ।