ਬੁੱਧਵਾਰ ਨੂੰ ਚੈਸਟਰ ਲੀ ਸਟ੍ਰੀਟ ਆਈਸੀਸੀ ਵਰਲਡ ਕੱਪ ਦਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ। ਇਸ ‘ਚ ਕੁਝ ਅਜਿਹਾ ਵੀ ਹੋਇਆ ਜਿਸ ਨੂੰ ਦੇਖ ਦਰਸ਼ਕ ਹੈਰਾਨ ਹੋ ਗਏ।
ਮੈਚ ਦੌਰਾਨ ਨਿਊਜ਼ੀਲੈਂਡ ਦੀ ਪਾਰੀ 34ਵੇਂ ਓਵਰ ‘ਚ ਇੱਕ ਸਟ੍ਰੀਕਟ (ਨੰਗਾ ਵਿਅਕਤੀ) ਸੁਰੱਖਿਆ ਘੇਰਾ ਤੋੜ ਮੈਦਾਨ ‘ਚ ਆ ਗਿਆ। ਇਸ ਤੋਂ ਬਾਅਦ ਉਸ ਨੇ ਪਿੱਚ ‘ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ।
ਨਿਊਜ਼ੀਲੈਂਡ ਦੀ ਬੈਟਿੰਗ ਦੌਰਾਨ ਇਹ ਸਟ੍ਰੀਕਰ ਮੈਦਾਨ ‘ਚ ਅਜੀਬ ਹਰਕਤਾਂ ਕਰਨ ਲੱਗ ਗਿਆ ਤੇ ਮੈਦਾਨ ‘ਚ ਭੱਜਣ ਲੱਗ ਗਿਆ।
ਵਿਅਕਤੀ ਦੀ ਇਸ ਹਰਕਤ ਕਰਕੇ ਮੈਚ ਨੂੰ ਕਰੀਬ 5 ਮਿੰਟ ਲਈ ਰੋਕਣਾ ਪਿਆ।
ਸ ਸ਼ਖ਼ਸ ਨੇ ਪਿੱਚ ‘ਤੇ ਕੁਝ ਦੇਰ ਦੌੜ ਲਾਈ ਤੇ ਸਰੱਖਿਆ ਕਰਮੀ ਜਦੋਂ ਉਸ ਨੂੰ ਫੜਨ ਆਏ ਤਾਂ ਸਟ੍ਰੀਕਰ ਨੇ ਉਨ੍ਹਾਂ ਨੂੰ ਖੂਬ ਭਜਾਇਆ ਵੀ।
ਇਸ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਟੌਮ ਲਾਥਮ ਤੇ ਮਿਚੇਲ ਸੇਂਟਨਰ ਕ੍ਰੀਜ਼ ‘ਤੇ ਸੀ। ਵਿਅਕਤੀ ਦੀਆਂ ਹਰਕਤਾਂ ਵੇਖ ਦੋਵੇਂ ਟੀਮਾਂ ਦੇ ਖਿਡਾਰੀ ਹੈਰਾਨ ਸੀ। ਇਸ ਨੂੰ ਬਾਅਦ ‘ਚ ਸਿਕਉਰਟੀ ਨੇ ਫੜ੍ਹ ਉਸ ਨੂੰ ਕੱਪੜੇ ਨਾਲ ਢੱਕਿਆ।ਕਾਫੀ ਮਸ਼ਕਤ ਤੋਂ ਬਾਅਦ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ।
ਲਗਾਤਾਰ ਦੋ ਮੈਚਾਂ ‘ਚ ਹਾਰ ਤੋਂ ਬਾਅਦ ਨਿਊਜ਼ੀਲੈਂਡ ਨੂੰ ਸੈਮੀਫਾਈਨਲ ‘ਚ ਜਾਣ ਲਈ ਮਸ਼ਕਤ ਕਰਨੀ ਪਵੇਗੀ। ਮੇਜ਼ਬਾਨ ਟੀਮ ਇੰਗਲੈਂਡ ਨੇ ਬੀਤੇ ਦਿਨ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਮਾਤ ਦੇ ਕੇ 27 ਸਾਲ ਬਾਅਦ ਸੈਮੀਫਾਈਨਲ ‘ਚ ਐਂਟਰੀ ਕੀਤੀ ਹੈ।
ਇੰਗਲੈਂਡ ਇਸ ਟੂਰਨਾਮੈਂਟ ‘ਚ ਸੈਮੀਫਾਈਨਲ ‘ਚ ਪਹੁੰਚਣ ਵਾਲੀ ਤੀਜੀ ਟੀਮ ਹੈ। ਭਾਰਤ ਤੇ ਆਸਟ੍ਰੇਲੀਆ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀਆਂ ਹਨ।