36.37 F
New York, US
February 23, 2025
PreetNama
ਸਮਾਜ/Social

ਨਿਊਜ਼ੀਲੈਂਡ ’ਚ ਕੋਵਿਡ ਬੇਅਸਰ, ਜਾਣੋ ਇਸ ਦੇਸ਼ ਨੇ ਕਿਵੇਂ ਕੀਤਾ ਕੋਰੋਨਾ ’ਤੇ ਕਾਬੂ

ਵੈਲਿੰਗਟਨ : ਪੂਰੀ ਦੁਨੀਆਂ ਭਾਵੇਂ ਕੋਰੋਨਾ ਤੋਂ ਪ੍ਰਭਾਵਿਤ ਹੋਵੇ ਤੇ ਇਸ ’ਤੇ ਕਾਬੂ ਪਾਉਣ ’ਚ ਅਸਫ਼ਲ ਰਹੀ ਹੋਵੇ, ਪਰ ਇਕ ਦੇਸ਼ ਅਜਿਹਾ ਹੈ ਜਿਸਨੇ ਨਾ ਸਿਰਫ਼ ਕੋਰੋਨਾ ’ਤੇ ਕਾਬੂ ਪਾਇਆ ਬਲਕਿ ਦੂਜੀ ਲਹਿਰ ਨੂੰ ਵੀ ਫੈਲਣ ਤੋਂ ਰੋਕਿਆ। ਇਹ ਦੇਸ਼ ਹੈ ਨਿਊਜ਼ੀਲੈਂਡ, ਜਿਸਨੇ ਕੋਰੋਨਾ ਦੇ ਖਿਲਾਫ਼ ਅਜਿਹੀ ਰਣਨੀਤੀ ਅਪਣਾਈ ਕਿ ਪੂਰੀ ਦੁਨੀਆ ਦੇ ਆਰਥਿਕ-ਸਮਾਜਕ ਢਾਂਚੇ ਨੂੰ ਬਿਗਾੜਨ ਵਾਲਾ ਇਹ ਵਾਇਰਸ ਆਪਣਾ ਕੋਈ ਪ੍ਰਭਾਵ ਨਹੀਂ ਦਿਖਾ ਸਕਿਆ।

ਕਿੰਨਾ ਪਿਆ ਪ੍ਰਭਾਵ

ਸਾਲ 2020 ’ਚ ਕੋਰੋਨਾ ਇਨਫੈਕਸ਼ਨ ਦੀ ਸ਼ੁਰੂਆਤ ਤੋਂ ਹੁਣ ਤਕ ਨਿਊਜ਼ੀਲੈਂਡ ’ਚ ਕੋਵਿਡ-19 ਨੇ ਸਿਰਫ 2507 ਮਾਮਲੇ ਦਰਜ ਹੋਏ, ਤੇ ਕੁੱਲ 26 ਮਰੀਜ਼ਾਂ ਦੀ ਮੌਤ ਹੋਈ ਹੈ। 50 ਲੱਖ ਦੀ ਆਬਾਦੀ ਦੇ ਕਰੀਬ ਵਾਲੇ ਇਸ ਦੇਸ਼ ਲਈ ਇਹ ਅੰਕੜਾ ਇਕ ਵੱਡੀ ਜਿੱਤ ਹੈ। ਪਿਛਲੇ ਸਾਲ ਜਦੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਸੀ, ਇਸ ਸਮੇਂ ਵੀ ਨਿਊਜ਼ੀਲੈਂਡ ’ਚ ਇਨ੍ਹਾਂ ਕੋਵਿਡ ਮਰੀਜ਼ਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਅੱਜ ਕਈ ਦੇਸ਼ਾਂ ’ਚ ਜਦੋਂ ਕੋਰੋਨਾ ਦੀ ਦੂਸਰੀ ਤੇ ਤੀਜੀ ਲਹਿਰ ਨੇ ਖਤਰਾ ਬਣਾ ਰੱਖਿਆ ਹੈ, ਨਿਊਜ਼ੀਲੈਂਡ ’ਚ ਪਿਛਲੇ ਕੁਝ ਦਿਨਾਂ ਤੋਂ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ

ਨਿਊਜ਼ੀਲੈਂਡ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਆਪਣੀਆਂ ਹੱਦਾਂ ਨੂੰ ਚੰਗੀ ਤਰ੍ਹਾਂ ਸੀਲ੍ਹ ਕਰ ਲਿਆ। ਬਾਹਰ ਤੋਂ ਇਨਫੈਕਟਿਡ ਲੋਕਾਂ ਦਾ ਆਉਣਾ ਰੋਕਿਆ, ਤਾਂ ਦੇਸ਼ ’ਚ ਇਸ ’ਤੇ ਕਾਬੂ ਪਾਉਣਾ ਆਸਾਨ ਹੋ ਗਿਆ।

ਮਾਹਰਾਂ ਦੀ ਮਦਦ ਤੇ ਸਲਾਹ ਨਾਲ ਸਰਕਾਰ ਨੇ ਅਗਲੀ ਰਣਨੀਤੀ ਬਣਾਈ ਤੇ ਕੋਰੋਨਾ ਸਮੁਦਾਇਕ ਇਨਫੈਕਸ਼ਨ ਦੀ ਸਮੱਸਿਆ ਆਉਣ ਤੋਂ ਪਹਿਲਾਂ ਹੀ ਇਸ ’ਤੇ ਕਾਬੂ ਕਰ ਲਿਆ। ਫਾਇਦਾ ਇਹ ਹੋਇਆ ਕਿ ਨਿਊਜ਼ੀਲੈਂਡ ਅਜਿਹਾ ਪਹਿਲਾ ਦੇਸ਼ ਸੀ ਜਿਸਨੇ ਲਾਕਡਾਊਨ ਹਟਾ ਕੇ ਸਾਰੇ ਦਫ਼ਤਰ ਤੇ ਸ਼ਾਪਿੰਗ ਮਾਲ ਵੀ ਖੋਲ੍ਹ ਦਿੱਤੇ।

ਕੀ ਹੈ ਜੀਨੋਮ ਸੀਕਵੇਂਸਿੰਗ…

ਕੋਰੋਨਾ ਵਾਇਰਸ ’ਚ ਕਰੀਬ 30 ਹਜ਼ਾਰ ਜੀਨੋਮ ਹੁੰਦੇ ਹਨ। ਜਦ ਕੋਈ ਵੀ ਇਨਫੈਕਟਿਡ ਹੁੰਦਾ ਹੈ ਤਾਂ ਵਾਇਰਸ ਦੀ ਪ੍ਰਕਿਰਤੀ ’ਚ ਬਦਲਾਅ ਆਉਂਦਾ ਹੈ, ਤੇ ਦੋਵਾਂ ਜੀਨਾਂ ਦੀ ਜਾਂਚ ਤੋਂ ਪਤਾ ਚੱਲ ਜਾਂਦਾ ਹੈ। ਵਿਗਿਆਨਿਕ ਇਸਦੇ ਬਦਲਾਵਾਂ ਦਾ ਅਧਿਐਨ ਕਰਕੇ ਵਾਇਰਸ ਦਾ ਇਕ ਫੈਮਿਲੀ ਟ੍ਰੀ ਬਣਾਉਂਦੇ ਹਨ। ਇਸ ਨਾਲ ਹੋਣ ਵਾਲੇ ਛੋਟੇ ਜਿਹੇ ਮਿਊਟੇਸ਼ਨ ਦਾ ਵੀ ਪਤਾ ਚੱਲ ਜਾਂਦਾ ਹੈ। ਇਸੇ ਲਈ ਵੈਕਸੀਨ ਪੂਰੀ ਤਰ੍ਹਾਂ ਉਪਯੋਗੀ ਸਾਬਤ ਹੁੰਦਾ ਹੈ।

ਉਂਝ ਤਾਂ ਸੀਕਵੇਂਸਿੰਗ ਅਮਰੀਕਾ ਤੇ ਬਿ੍ਰਟੇਨ ’ਚ ਗਈ ਸੀ, ਪਰ ਅਜਿਹਾ ਹਰ ਮਾਮਲੇ ’ਚ ਨਹੀਂ ਕੀਤਾ ਗਿਆ। ਇਸ ਲਈ ਵਾਇਰਸ ਦੇ ਕਈ ਮਿਊਟੇਸ਼ਨ ਦਾ ਪਤਾ ਨਹੀਂ ਚੱਲ ਸਕਿਆ। ਭਾਰਤ ’ਚ ਤਾਂ ਸਿਰਫ਼ ਇਕ ਫੀਸਦ ਮਾਮਲਿਆਂ ’ਚ ਹੀ ਜੀਨੋਮ ਸੀਕਵੇਂਸਿੰਗ ਦੀ ਮਦਦ ਲਈ ਗਈ ਹੈ। ਅੱਜ ਸਿਰਫ਼ ਭਾਰਤ ’ਚ ਹੀ ਕੋਰੋਨਾ ਦੇ 771 ਵੈਰਿਅੰਟਸ ਮਿਲੇ ਹਨ। ਭਾਵ ਸਾਰਿਆਂ ’ਚ ਵੱਖ-ਵੱਖ ਕਿਸਮ ਦਾ ਮਿਊਟੇਸ਼ਨ ਹੁੰਦਾ ਹੈ। ਅਜਿਹੇ ’ਚ ਇਕ ਵਾਇਰਸ ਦੇ ਜੀਨੋਮ ’ਤੇ ਆਧਾਰਤ ਵੈਕਸੀਨ ਕਿੰਨਾ ਕਾਰਗਰ ਹੋਵੇਗਾ, ਇਹ ਕਹਿਣਾ ਮੁਸ਼ਕਿਲ ਹੈ।

Related posts

Covid-19: ਤੀਜੇ ਪੜਾਅ ਲਈ ਸਰਕਾਰ ਨੇ ਖਿੱਚੀ ਤਿਆਰੀ, ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ

On Punjab

ਹੇ ਮੇਰੇ ਨਾਨਕ ਜੀਉ

Pritpal Kaur

ਇੱਕ ਮਿੰਟ ‘ਚ 650 ਫਾਇਰ ਕਰ ਸਕਦਾ ਅਸਮਾਨ ਦਾ ਬਾਹੂਬਲੀ ‘ਅਪਾਚੇ’, ਜਾਣੋ ਹੋਰ ਖ਼ੂਬੀਆਂ

On Punjab