PreetNama
ਖਾਸ-ਖਬਰਾਂ/Important News

ਨਿਊਜ਼ੀਲੈਂਡ ‘ਚ ਪਹਿਲਾ ਦਸਤਾਰਧਾਰੀ ਸਿੱਖ ਬਣਿਆ ਰੋਟਰੀ ਕਲੱਬ ਦਾ ਪ੍ਰਧਾਨ

ਆਕਲੈਂਡ, 24 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਜੋ ਕਿ 2015 ਤੋਂ ਇਥੇ ਬਹੁਤ ਸਾਰੇ ਸਮਾਜਿਕ ਕੰਮਾਂ ਜਿਵੇਂ ਬਿਮਾਰੀਆਂ ਨਾਲ ਲੜਨ ਲਈ ਫੰਡ ਰੇਜਿੰਗ, ਸਥਾਨਿਕ ਕਮਿਊਨਿਟੀ ਲਈ ਫੂਡ ਬੈਂਕ ਵਿਚ ਸਹਾਇਤਾ, ਫੂਡ ਪੈਂਟਰੀ ਅਤੇ ਹੋਰ ਵੱਖ-ਵੱਖ ਕਮਿਊਨਿਟੀ ਦੇ ਲੋਕ ਭਲਾਈ ਕੰਮਾਂ ਵਿਚ ਆਪਣੀ ਮੁੱਖ ਭੂਮਿਕਾ ਨਿਭਾਉਂਦਾ ਹੈ, ਦੀ ਸਲਾਨਾ ਮੀਟਿੰਗ (ਚੇਂਜ ਓਵਰ) ਬੀਤੇ ਦਿਨੀਂ ਹੋਈ। ਮੀਟਿੰਗ ਦੇ ਵਿਚ ਪਹਿਲੀ ਇਕ ਦਸਤਾਰਧਾਰੀ ਸਖਸ਼ੀਅਤ ਸ. ਕੁਲਬੀਰ ਸਿੰਘ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੀ ਚੋਣ ਭਾਵੇਂ ਇਕ ਸਾਲ ਪਹਿਲਾਂ ਹੀ ਕੀਤੀ ਹੁੰਦੀ ਹੈ ਪਰ ਕਾਰਜਭਾਰ ਸਲਾਨਾ ਮੀਟਿੰਗ ਦੇ ਵਿਚ ਪ੍ਰਧਾਨਗੀ ਦੀ ਪਿੰਨ ਨਾਲ ਦਿੱਤਾ ਜਾਂਦਾ ਹੈ। ਸ. ਕੁਲਬੀਰ ਸਿੰਘ ਨੂੰ ਰੋਟਰੀ ਕਲੱਬ ਪਾਪਾਟੋਏਟੋਏ ਸੈਂਟਰਲ ਦੇ ਜਿਲ੍ਹਾ ਗਵਰਨਰ (ਡਿਸਟ੍ਰਿਕਟ-9920) ਸ੍ਰੀ ਗੈਰੀ ਲੌਂਗਫੋਰਡ ਨੇ ਪ੍ਰਧਾਨਗੀ ਦੀ ਪਿੰਨ ਸਜਾਈ।
ਕੁਲਬੀਰ ਸਿੰਘ 2002 ਦੇ ਵਿਚ ਸ਼ਹਿਰ ਲੁਧਿਆਣਾ ਤੋਂ ਇਥੇ ਆ ਕੇ ਵਸੇ ਹਨ। ਉਹ ਸਿਵਲ ਇੰਜੀਨੀਅਰ ਪਾਸ ਹਨ। ਇਥੇ ਆ ਕੇ ਉਨ੍ਹਾਂ ਇਮਾਰਤਸਾਜੀ ਵਪਾਰ (ਕੰਸਟ੍ਰਕਸ਼ਨ) ਦੇ ਵਿਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਫਿਰ ਸਿਖਿਆ ਦੇ ਖੇਤਰ ਵਿਚ ਆ ਕੇ ਵਧੀਆ ਉਚ ਦਰਜੇ ਦਾ ਕਾਲਿਜ ਖੋਲ੍ਹਿਆ।
ਰੋਟਰੀ ਕਲੱਬ ਦੇ ਪ੍ਰਧਾਨ ਵਜੋਂ ਉਨ੍ਹਾਂ ਦੀ ਇਹ ਨਿਯੁਕਤੀ ਇਕ ਸਾਲ ਵਾਸਤੇ ਕੀਤੀ ਗਈ ਹੈ। ਉਨ੍ਹਾਂ ਦੀ ਬਾਕੀ ਟੀਮ ਦੇ ਵਿਚ ਸਕੱਤਰ ਯਸ਼ਵੀਨ ਸਿੰਘ, ਸਹਾਇਕ ਸਕੱਤਰ ਸ੍ਰੀਮਤੀ ਦਮਨਦੀਤ ਕੌਰ ਅਤੇ ਖਜ਼ਾਨਚੀ ਸ. ਗੁਰਜਿੰਦਰ ਸਿੰਘ ਘੁੰਮਣ(ਇਮੀਗ੍ਰੇਸ਼ਨ ਸਲਾਹਕਾਰ) ਹਨ। ਨਿਊਜ਼ੀਲੈਂਡ ਦੇ ਵਿਚ ਰੋਟਰੀ ਕਲੱਬ ਦੀਆਂ 6 ਜ਼ਿਲ੍ਹਾ ਇਕਾਈਆਂ (ਡਿਸਟ੍ਰਿਕਟਸ) ਕੰਮ ਕਰਦੀਆਂ ਹਨ। ਰੋਟਰੀ ਕਲੱਬ ਪਾਪਾਟੋਏਟੋਏ ਡਿਸਟ੍ਰਿਕਟ 9920 ਦੇ ਅਧੀਨ ਕੰਮ ਕਰਦਾ ਹੈ ਜੋ ਕਿ ਨਿਊਜ਼ੀਲੈਂਡ ਅਤੇ ਸਾਊਥ ਪੈਸੇਫਿਕ ਨੂੰ ਵਿਚ ਕਾਰਜਸ਼ੀਲ ਰਹਿੰਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਅਤੇ ਮੀਡੀਆ ਕਰਮੀਆਂ ਵੱਲੋਂ ਸ. ਕੁਲਬੀਰ ਸਿੰਘ ਨੂੰ ਬਹੁਤ ਬਹੁਤ ਵਧਾਈ।

Related posts

ਅਮਰੀਕਾ ਨੇ ਕਿਹਾ- ਅਫ਼ਗਾਨਿਸਤਾਨ ‘ਚ ਫਿਰ ਇਕਜੁੱਟ ਹੋ ਰਹੇ ਅਲਕਾਇਦਾ ਤੇ ਤਾਲਿਬਾਨ, ਦੁਨੀਆ ‘ਤੇ ਵਧੇਗਾ ਖ਼ਤਰਾ

On Punjab

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਸ਼ਰਧਾਲੂਆਂ ਵੱਲੋਂ ਸਿਜਦਾ

On Punjab

ਖ਼ੂਨ ਪੀਣੀਆਂ ਸੜਕਾਂ

Pritpal Kaur