52.97 F
New York, US
November 8, 2024
PreetNama
ਖਾਸ-ਖਬਰਾਂ/Important News

ਨਿਊਜ਼ੀਲੈਂਡ ਵੱਲੋਂ ਭਾਰਤ ਲਈ ਇਕ ਮਿਲੀਅਨ ਡਾਲਰ ਮਦਦ ਦਾ ਐਲਾਨ, ਭਾਰਤੀ ਹਾਈ ਕਮਿਸ਼ਨ ਨੇ ਕੀਤਾ ਧੰਨਵਾਦ

ਨਿਊਜ਼ੀਲੈਂਡ ਨੇ 68 ਸਾਲ ਬਾਅਦ ਇਤਿਹਾਸ ਦੁਹਰਾਉਂਦਿਆਂ ਭਾਰਤ ਲਈ ਇੱਕ ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ ਤਾਂ ਜੋ ਕੋਵਿਡ19 ਨਾਲ ਨਜਿੱਠਿਆ ਜਾ ਸਕੇ। ਇਹ ਮਦਦ ਕੌਮਾਂਤਰੀ ਸੰਸਥਾ ਰੈੱਡ ਕਰਾਸ ਰਾਹੀਂ ਭਾਰਤ `ਚ ਪੁੱਜੇਗੀ। 1952 `ਚ ਵੀ ਨਿਊਜ਼ੀਲੈਂਡ ਨੇ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਜ਼ ਦੀ ਸਥਾਪਨਾ ਲਈ ਇੱਕ ਮਿਲੀਅਨ ਪੌਂਡ ਦਿੱਤੇ ਸਨ।
ਅੱਜ ਨਿਊਜ਼ੀਲੈਂਂਡ ਦੀ ਵਿਦੇਸ਼ ਮੰਤਰੀ ਨਾਨਾਈਆ ਮਾਹੁਟਾ ਨੇ ਦੱਸਿਆ ਕਿ ਨਿਊਜ਼ੀਲੈਂਡ ਸਰਕਾਰ ਆਕਸੀਜਨ ਅਤੇ ਹੋਰ ਮੈਡੀਕਲ ਸਮਾਨ ਮੁਹੱਈਆ ਕਰਾਉਣ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੀ ਸੰਸਥਾ ਰੈੱਡ ਕਰਾਸ ਨੂੰ ਇੱਕ ਮਿਲੀਅਨ ਡਾਲਰ ਭਾਰਤ ਦੀ ਸਹਾਇਤਾ ਲਈ ਦਿੱਤੇ ਜਾਣੇ ਵਾਜਬ ਹਨ ਕਿਉਂਕਿ ਰੈੱਡ ਕਰਾਸ ਇੱਕ ਭਰੋਸੇਮੰਦ ਸੰਸਥਾ ਹੈ, ਜਿਸ ਕੋਲ ਲੋੜਵੰਦਾਂ ਨੂੰ ਚੀਜ਼ਾਂ ਪਹੁੰਚਾਉਣ ਲਈ ਵਿਸ਼ਵ ਪੱਧਰ ਦਾ ਤਜਰਬਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਲੋਕਾਂ ਲਈ ਇਹ ਸਮਾਂ ਬਹੁਤ ਹੀ ਚੁਣੌਤੀ ਭਰਿਆ ਹੈ। ਜਿਸ ਕਰਕੇ ਨਿਊਜ਼ੀਲੈਂਡ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਭਾਰਤ ਦੀ ਮਦਦ ਕਰੇਗਾ। ਜਿਸ ਲਈ ਉਹ ਸਥਿਤੀ ਨੂੰ ਭਾਂਪਦੇ ਰਹਿਣਗੇ ਅਤੇ ਭਾਰਤ ਸਰਕਾਰ ਦੀ ਸਹਾਇਤਾ ਤਿਆਰ ਰਹਿਣਗੇ।

ਉਨ੍ਹਾਂ ਪਹਿਲਾਂ ਬੁੱਧਵਾਰ ਸਵੇਰੇ ਨਿਊਜ਼ੀਲੈਂਡ ਦੇ ਫਾਈਨਾਂਸ ਮਨਿਸਟਰ ਗ੍ਰਾਂਟ ਰੌਬਟਸਨ ਨੇ ਵੀ ਐਲਾਨ ਕੀਤਾ ਸੀ ਕਿ ਕੋਵਿਡ ਦੇ ਭਿਆਨਕ ਦੌਰ `ਚ ਨਿਊਜ਼ੀਲੈਂਡ ਭਾਰਤ ਦੀ ਮੱਦਦ ਵਾਸਤੇ ਸਰਕਾਰ ਨਾਲ ਤਾਲਮੇਲ ਕਰ ਰਿਹਾ ਹੈ।
ਇਸ ਸਬੰਧ `ਚ ਨਿਊਜ਼ੀਲੈਂਡ ਦੇ ਨੌਜਵਾਨ ਪਾਰਲੀਮੈਂਟ ਮੈਂਬਰ ਡਾ ਗੌਰਵ ਸ਼ਰਮਾ ਨੇ ਤਿੰਨ ਸਾਲ ਕੁ ਸਾਲ ਪਹਿਲਾਂ ਇੱਕ ਇਤਿਹਾਸਕ ਨੀਂਹ ਪੱਥਰ ਨਾਲ ਖਿੱਚੀ ਫੋਟੋ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊਜ਼ੀਲੈਂਡ ਸਰਕਾਰ ਨੇ 68 ਸਾਲ ਪਹਿਲਾਂ ਵੀ ਭਾਰਤ ਦੀ ਮੱਦਦ ਕੀਤੀ ਜਦੋਂ ਨਿਊਜ਼ੀਲੈਂਡ ਦੇ ਕਾਮਰਸ ਮਨਿਸਟਰ ਜੇ ਟੀ ਵਾਟਸ ਨੇ ਸਾਲ 4 ਅਪ੍ਰੈਲ 1952 ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਦਾ ਨੀਂਹ ਪੱਥਰ ਰੱਖਿਆ ਸੀ। ਇਸੇ ਨੀਂਹ ਪੱਥਰ `ਤੇ ਇਕ ਮਿਲੀਅਨ ਪੌਂਂਡ ਦੇਣ ਬਾਰੇ ਉਕਰਿਆ ਹੋਇਆ ਹੈ। ਉਨ੍ਹੀਂ ਦਿਨੀਂ ਨਿਊਜ਼ੀਲੈਂਡ ਦੀ ਕਰੰਸੀ ਬਰਤਾਨੀਆ ਦੀ ਤਰਜ਼ `ਤੇ ਪੌਂਡ ਹੁੰਦੀ ਸੀ ਪਰ ਅੱਜਕੱਲ੍ਹ ਨਿਊਜ਼ੀਲੈਂਡ ਡਾਲਰ ਹੈ।

ਇਸ ਤਰ੍ਹਾਂ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਭਾਈ ਦਲਜੀਤ ਸਿੰਘ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਿੱਖ ਸੁਸਾਇਟੀ ਆਪਣੇ ਪੱਧਰ `ਤੇ ਭਾਰਤ ਦੇ ਲੋੜਵੰਦ ਲੋਕਾਂ ਲਈ ਆਕਸੀਜਨ ਦੀ ਸਪਲਾਈ ਕਰਨ ਵਾਸਤੇ ਤਿਆਰੀਆਂ ਕਰ ਰਹੀ ਹੈ ਤਾਂ ਜੋ ਕੋਵਿਡ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਰਾਹਤ ਮਿਲ ਸਕੇ।
ਨਿਊਜ਼ੀਲੈਂਡ ਸਰਕਾਰ ਵੱਲੋਂ ਵੱਡੀ ਰਾਸ਼ੀ ਐਲਾਨੇ ਜਾਣ ਤੋਂ ਬਾਅਦ ਰਾਜਧਾਨੀ ਵਲਿੰਗਟਨ `ਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸੀ ਨੇ ਨਿਊਜ਼ੀਲੈਂਡ ਸਰਕਾਰ ਦਾ ਧੰਨਵਾਦ ਕੀਤਾ ਹੈ।
ਦੂਜੇ ਪਾਸੇ ਨਿਊਜ਼ੀਲੈਂਡ ਸਰਕਾਰ ਨੇ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲੀਆਂ ਫਲਾਈਟਾਂ ਰੱਦ ਕਰਨ ਦੇ ਫ਼ੈਸਲੇ ਦੀ ਮਿਆਦ ਵੀ 28 ਤੋਂ ਬੁੱਧਵਾਰ ਅੱਧੀ ਰਾਤ ਨੂੰ ਖਤਮ ਹੋ ਚੁੱਕੀ ਹੈ। ਜਿਸ ਪਿੱਛੋਂਂ ਨਿਊਜ਼ੀਲੈਂਡ ਦੇ ਸਿਟੀਜ਼ਨਜ ਅਤੇ ਉਨ੍ਹਾਂ ਦੇ ਨੇੜਲੇ ਪਰਿਵਾਰਕ ਮੈਂਬਰ ਲਈ ਨਿਊਜ਼ੀਲੈਂਡ `ਚ ਦਾਖ਼ਲੇ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਸੱਤਾਧਾਰੀ ਲੇਬਰ ਪਾਰਟੀ ਦੀ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਸਵਾਗਤ ਕੀਤਾ ਹੈ।

Related posts

H1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾ

On Punjab

ਅਮਰੀਕਾ ਤੇ ਚੀਨ ਦਾ ਮੁੜ ਪਿਆ ਪੇਚਾ, ਸਰਹੱਦ ਨੇੜੇ ਫਾਈਟਰ ਜੈੱਟ ਦੀ ਉਡਾਣ

On Punjab

ਐਲਨ ਮਸਕ ਨੇ 44 ਅਰਬ ਡਾਲਰ ਭਾਵ 3200 ਅਰਬ ਰਪਏ ’ਚ ਖ਼ਰੀਦਿਆ Twitter,ਕੰਪਨੀ ਨੇ ਪੇਸ਼ਕਸ਼ ਨੂੰ ਕੀਤਾ ਮਨਜ਼ੂਰ

On Punjab