PreetNama
ਰਾਜਨੀਤੀ/Politics

ਨਿਤੀਸ਼ ਕੁਮਾਰ ਨੇ ਆਰ.ਐਸ.ਐਸ ਸਾਹਮਣੇ ਕੀਤਾ ਸਮਰਪਣ: ਤੇਜਸ਼ਵੀ ਯਾਦਵ

tejashwi attackes nitish kumar: ਆਰ.ਜੇ.ਡੀ ਨੇਤਾ ਤੇਜਸ਼ਵੀ ਯਾਦਵ ਨੇ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨਾਂ ਨੇ ਨਿਤੀਸ਼ ਕੁਮਾਰ ‘ਤੇ ਆਰ.ਐਸ.ਐਸ ਅੱਗੇ ਸਮਰਪਣ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਆਰ.ਜੇ.ਡੀ ਨੇਤਾ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ ਨੀਤੀ, ਸਿਧਾਂਤਾਂ ਤੋਂ ਵਾਂਝੇ ਵੀ ਕਿਹਾ ਹੈ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ‘ਤੇ ਆਰ.ਜੇ.ਡੀ ਨੇਤਾ ਨੇ ਲਿਖਿਆ, “ਨਿਤੀਸ਼ ਕੁਮਾਰ ਜੀ ਨੇ ਆਰ.ਐਸ.ਐਸ-ਬੀਜੇਪੀ ਦੇ ਸਾਹਮਣੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ। ਪਹਿਲਾ ਉਨਾਂ ਨੇ ਸੀ.ਏ.ਏ, ਐਨ.ਪੀ.ਆਰ, ਐਨ.ਆਰ.ਸੀ ਬਾਰੇ ਕੁੱਝ ਨਹੀਂ ਕਿਹਾ ਸੀ ਅਤੇ ਹੁਣ ਰਿਜ਼ਰਵੇਸ਼ਨ ਨੀਤੀ ਨੂੰ ਖ਼ਤਮ ਕਰਨ ਤੇ ਵੀ ਉਨਾਂ ਦੀ ਇਹ ਚੁੱਪ ਘਾਤਕ ਹੈ।”

ਤੇਜਸ਼ਵੀ ਯਾਦਵ ਨੇ ਲਿਖਿਆ ਹੈ, “ਉਹ ਇਕੋ ਇੱਕ ਅਜਿਹੇ ਨੇਤਾ ਹਨ, ਜਿਸ ਦੀ ਕੋਈ ਨੀਤੀ, ਸਿਧਾਂਤ ਅਤੇ ਵਿਚਾਰਧਾਰਾ ਨਹੀਂ ਬਲਕਿ ਸਿਰਫ ਇੱਕ ਮੰਤਵ ਹੈ। ਉਹ ਹੁਣ ਥੱਕ ਗਏ ਹਨ ਅਤੇ ਘੱਟ ਦ੍ਰਿਸ਼ਟੀ ਵਾਲੇ ਹੋ ਗਏ ਹਨ। 60 ਪ੍ਰਤੀਸ਼ਤ ਨੌਜਵਾਨ ਆਬਾਦੀ ਵਾਲੇ ਅਜਿਹੇ ਰਾਜ ਵਿੱਚ ਵਿਕਾਸ ਅਤੇ ਵਿਕਸਿਤ ਬਿਹਾਰ ਲਈ ਕੋਈ ਟੀਚਾ, ਸੁਪਨਾ ਅਤੇ ਰੋਡਮੈਪ ਨਹੀਂ ਹੈ।

ਇਹ ਸਵਾਲ ਉਠਾਉਂਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਨੌਜਵਾਨ ਨੇਤਾ ਤੇਜਸ਼ਵੀ ਯਾਦਵ ਨੇ ਲਿਖਿਆ ਹੈ, “ਅਸੀਂ ਕਦੋਂ ਤੱਕ ਪੱਛੜੇ ਅਤੇ ਗਰੀਬ ਰਾਜ ਬਣੇ ਰਹਾਂਗੇ? ਹੁਣ, ਕੇਂਦਰ ਅਤੇ ਰਾਜ ਵਿੱਚ ਦੋਵੇਂ ਇਕੋ ਗੱਠਜੋੜ ਦੀਆਂ ਸਰਕਾਰਾਂ ਹਨ? ਇਹ ਲੋਕ 15 ਸਾਲ ਰਾਜ ਕਰਨ ਤੋਂ ਬਾਅਦ ਵੀ ਕਿਉਂ ਨਹੀਂ ਦੱਸਦੇ? ਅਸੀਂ ਬਿਹਾਰ ਨੂੰ ਕਿਵੇਂ ਅੱਗੇ ਵਧਾਵਾਂਗੇ?

Related posts

ਛੱਤੀਸਗੜ੍ਹ: ਨਰਾਇਣਪੁਰ ਸੜਕ ਹਾਦਸੇ ਵਿੱਚ 3 ਦੀ ਮੌਤ, 12 ਜ਼ਖ਼ਮੀ

On Punjab

ਨਵਜੋਤ ਸਿੱਧੂ ਦੇ ਹੱਕ ‘ਚ ਅੰਮ੍ਰਿਤਾ ਵੜਿੰਗ ਨੇ ਪਾਈ ਪੋਸਟ, ਹੋ ਰਹੇ ਚਾਰੇ ਪਾਸੇ ਚਰਚੇ

On Punjab

ਪੰਜਾਬ ਕਾਂਗਰਸ ’ਚ ਕਾਟੋ ਕਲੇਸ਼ : ਹੁਣ ਸੀਐਮ ਚੰਨੀ ਨੇ ਕੀਤੀ ਅਸਤੀਫ਼ੇ ਦੀ ਗੱਲ…ਜਾਣੋ ਕੀ ਹੈ ਪੂਰਾ ਮਾਮਲਾ

On Punjab