62.42 F
New York, US
April 23, 2025
PreetNama
ਫਿਲਮ-ਸੰਸਾਰ/Filmy

ਨਿਮਰਤ ਖਹਿਰਾ ਦੇ ਗੀਤ ‘ਸੁਪਨਾ ਲਾਵਾਂ ਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Nimrat Khaira’s new song : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ ‘ਸੁਪਨਾ ਲਾਵਾਂ ਦਾ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਦਰਦ ਭਰੇ ਗੀਤ ਨੂੰ ਨਿਮਰਤ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ‘ਸੁਪਨਾ ਲਾਵਾਂ ਦਾ’ ਗਾਣੇ ਦੇ ਬੋਲ ਗਿਫਟੀ ਨੇ ਲਿਖੇ ਨੇ ਜਦੋਂ ਕਿ ਪ੍ਰੀਤ ਹੁੰਦਲ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ। ਗਾਣੇ ਦਾ ਸ਼ਾਨਦਾਰ ਵੀਡੀਓ Bhinder Burj ਵੱਲੋਂ ਬਣਾਇਆ ਗਿਆ ਹੈ।

ਗੀਤ ਦੇ ਬੋਲਾਂ ਨੂੰ ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਨਿਮਰਤ ਖਹਿਰਾ ਨੇ ਕੀਤੀ ਹੈ।ਗੀਤ ‘ਚ ਨਿਮਰਤ ਖਹਿਰਾ ਨੇ ਉਸ ਕੁੜੀ ਦੇ ਦਰਦ ਨੂੰ ਪੇਸ਼ ਕੀਤਾ ਹੈ ਜੋ ਦੇਸ਼ ਦੇ ਸਿਪਾਹੀ ਨਾਲ ਮੰਗੀ ਹੋਈ ਹੈ ਤੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ। ਪਰ ਦੇਸ਼ ਦੀ ਰੱਖਿਆ ਕਰਦੇ ਹੋਏ ਉਸ ਦਾ ਹੋਣ ਵਾਲਾ ਪਤੀ ਸ਼ਹੀਦ ਹੋ ਜਾਂਦਾ ਹੈ ਤੇ ਮੁਟਿਆਰ ਦਾ ਵਿਆਹ ਕਰਵਾਉਣ ਦਾ ਸੁਫਨਾ ਟੁੱਟ ਜਾਂਦਾ ਹੈ ਅਤੇ ਉਸਦਾ ਵਿਆਹ ਦਾ ਸੁਫਨਾ ਸੁਫਨਾ ਬਣ ਰਹਿ ਜਾਂਦਾ ਹੈ ‘ਸੁਪਨਾ ਲਾਵਾਂ ਦਾ’ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤਾਂ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜੇ ਗੱਲ ਕਰੀਏ ਨਿਮਰਤ ਖਹਿਰਾ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਪੰਜਾਬੀ ਫ਼ਿਲਮ ‘ਚ ਵੀ ਕਾਫੀ ਸਰਗਰਮ ਨੇ।

ਜੇ ਗੱਲ ਕਰੀਏ ਗੀਤ ਦੇ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਖੁਸ਼ੀ ਤੇ ਗਮੀ ਦੋਵੇਂ ਹੀ ਰੰਗਾਂ ਨੂੰ ਪੇਸ਼ ਕੀਤਾ ਗਿਆ ਹੈ। ਟੀਜ਼ਰ ‘ਚ ਨਿਮਰਤ ਖਹਿਰਾ ਦੀ ਆਵਾਜ਼ ਦੇ ਨਾਲ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਗਾਣੇ ਦੇ ਟੀਜ਼ਰ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਟੀਜ਼ਰ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ। ਨਿਮਰਤ ਖਹਿਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਤੇ ਰਹਿੰਦੇ ਹਨ। ਉਹ ਆਪਣੇ ਅਉਨ ਵਾਲੇ ਨਵੇਂ ਗੀਤ ਦੀ ਜਾਣਕਾਰੀ ਸੋਸ਼ਲ ਮੀਡਿਆ ਰਾਹੀਂ ਆਪਣੇ ਦਰਸ਼ਕਾਂ ਨੂੰ ਦਿੰਦੇ ਰਹਿੰਦੇ ਹਨ। ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Related posts

ਸੰਜੇ ਦੱਤ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਰਿਲੀਜ਼ ਹੋਵੇਗੀ ‘ਮੁੰਨਾ ਭਾਈ 3’

On Punjab

ਐਮੀ ਵਿਰਕ ਨੇ ਸਾਂਝਾ ਕੀਤਾ ਨਵੇਂ ਗੀਤ ‘ਹਾਈ ਵੇ’ ਦਾ ਪੋਸਟਰ

On Punjab

ਆਲੀਆ ਭੱਟ ਨੇ ਕਰਵਾਇਆ ਬਹੁਤ ਹੀ ਖੂਬਸੂਰਤ ਫੋਟੋਸ਼ੂਟ,ਵਾਇਰਲ ਹੋਈਆਂ ਤਸਵੀਰਾਂ

On Punjab