38.14 F
New York, US
December 12, 2024
PreetNama
ਸਮਾਜ/Social

ਨਿਰਭਿਆ ਕੇਸ: ਦੋਸ਼ੀਆਂ ਦੀ ਫਾਂਸੀ ਟਾਲਣ ਖਿਲਾਫ਼ ਕੇਂਦਰ ਪਹੁੰਚਿਆ ਹਾਈ ਕੋਰਟ, ਅੱਜ ਹੋਵੇਗੀ ਸੁਣਵਾਈ

Delhi HC hear Centre plea: ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਲਗਾਉਣ ਖ਼ਿਲਾਫ਼ ਦਿੱਲੀ ਹਾਈ ਕੋਰਟ ਵਿੱਚ ਸ਼ਨੀਵਾਰ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ । ਜਿਸ ‘ਤੇ ਅਦਾਲਤ ਵੱਲੋਂ ਅੱਜ ਯਾਨੀ ਕਿ ਐਤਵਾਰ ਨੂੰ ਸੁਣਵਾਈ ਕੀਤੀ ਜਾਵੇਗੀ । ਦੱਸ ਦੇਈਏ ਕਿ 2012 ਵਿੱਚ ਹੋਏ ਸਾਮੂਹਿਕ ਜਬਰ-ਜਨਾਹ ਤੇ ਹੱਤਿਆ ਦੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ । ਜਿਸ ਵਿੱਚ ਜਸਟਿਸ ਸੁਰੇਸ਼ ਕੈਥ ਵੱਲੋਂ ਚਾਰੋਂ ਮੁਲਾਜ਼ਮਾਂ ਮੁਕੇਸ਼ ਕੁਮਾਰ, ਵਿਨੇ ਸ਼ਰਮਾ, ਪਵਨ ਗੁਪਤਾ ਤੇ ਅਕਸ਼ੈ ਸਿੰਘ, ਨੂੰ ਨੋਟਿਸ ਜਾਰੀ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਹੁਣ ਉਹ ਖੁਦ ਹੀ ਨਿਰਭਿਆ ਦਾ ਕੇਸ ਲੜਨ ਲਈ ਤਿਆਰ ਹਨ ।

ਦਰਅਸਲ, ਇਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਨਿਰਭਿਆ ਕੇਸ ਦੇ ਚਾਰੋਂ ਦੋਸ਼ੀਆਂ ਨੂੰ ਨੋਟਿਸ ਭੇਜਿਆ ਗਿਆ ਹੈ । ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਵੱਲੋਂ ਤਿਹਾੜ ਜੇਲ੍ਹ ਸੁਪਰਡੈਂਟ ਨੂੰ ਵੀ ਨੋਟਿਸ ਦਿੱਤਾ ਗਿਆ ਹੈ । ਜਿਸ ‘ਤੇ ਅੱਜ ਦੁਪਹਿਰ 3 ਵਜੇ ਸੁਣਵਾਈ ਹੋਵੇਗੀ । ਇਸ ਬਾਰੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਸ਼ਨੀਵਾਰ ਨੂੰ ਮੰਗ ਕੀਤੀ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਵੱਖਰੇ ਤੌਰ ‘ਤੇ ਫਾਂਸੀ ਦਿੱਤੀ ਜਾਵੇ ।

ਸਰਕਾਰ ਨੇ ਕਿਹਾ ਕਿ ਜੇ ਇਹ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਹ ਕੇਸ ਕਦੇ ਖ਼ਤਮ ਨਹੀਂ ਹੋਵੇਗਾ । ਇਸ ਸਬੰਧੀ ਸਰਕਾਰ ਦਾ ਕਹਿਣਾ ਹੈ ਕਿ ਨਿਰਭਿਆ ਦੇ ਦੋਸ਼ੀ ਕਾਨੂੰਨ ਨਾਲ ਖੇਡ ਰਹੇ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਿਰਭਿਆ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਵਿਨੈ ਸ਼ਰਮਾ ਦੀ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ ।

ਦੱਸ ਦੇਈਏ ਕਿ ਨਿਰਭਿਆ ਕੇਸ ਦੇ ਚਾਰ ਦੋਸ਼ੀਆਂ ਨੂੰ ਸ਼ਨੀਵਾਰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਣੀ ਸੀ, ਪਰ ਅਦਾਲਤ ਦੇ ਆਦੇਸ਼ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ । ਨਿਰਭਿਆ ਸਮੂਹਿਕ ਜਬਰ-ਜਨਾਹ ਅਤੇ ਕਤਲ ਦੇ ਚਾਰ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੋਂ ਲਗਭਗ 12 ਘੰਟੇ ਪਹਿਲਾਂ ਦਿੱਲੀ ਦੀ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਅਗਲੇ ਹੁਕਮਾਂ ਤੱਕ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਨਾ ਦੇਣ ਲਈ ਕਿਹਾ ਗਿਆ ਹੈ ।

Related posts

ਅਮਰੇਲੀ ‘ਚ ਖੇਡਦੇ-ਖੇਡਦੇ ਕਾਰ ‘ਚ ਫਸੇ ਚਾਰ ਬੱਚੇ, ਘੰਟਿਆਂ ਤੱਕ ਰਹੇ ਲਾਕ; ਦਮ ਘੁੱਟਣ ਨਾਲ ਮੌਤ ਅਧਿਕਾਰੀ ਨੇ ਦੱਸਿਆ ਕਿ ਚਾਰ ਪੀੜਤਾਂ ਦੀ ਉਮਰ 2 ਤੋਂ 7 ਸਾਲ ਦੇ ਵਿਚਕਾਰ ਸੀ ਅਤੇ ਉਹ ਕਾਰ ਦੇ ਅੰਦਰ ਫਸ ਗਏ ਸਨ। ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।

On Punjab

ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਨਿਰਭਿਆ ਦੇ ਦੋਸ਼ੀਆਂ ਤੋਂ ਪੁੱਛੀ ‘ਆਖ਼ਰੀ ਇੱਛਾ’

On Punjab

ਚੀਨ ‘ਚ ਬੱਚਿਆਂ ਦੀ ਗ਼ਲਤੀ ਦੀ ਸਜ਼ਾ ਮਾਂ-ਪਿਓ ਨੂੰ ਮਿਲੇਗੀ, ਸੰਸਦ ‘ਚ ਬਣ ਰਿਹਾ ਕਾਨੂੰਨ

On Punjab