ਨਵੀਂ ਦਿੱਲੀ: ਨਿਰਭਿਆ ਬਲਾਤਕਾਰ ਅਤੇ ਹੱਤਿਆ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 4 ਦੋਸ਼ੀਆਂ ਵਿਚੋਂ ਇਕ ਦੋਸ਼ੀ ਪਵਨ ਗੁਪਤਾ ਵੱਲੋਂ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਉਸ ਦੀ ਪਟੀਸ਼ਨ ਹੁਣ 24 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ ।
ਦਰਅਸਲ, ਦੋਸ਼ੀ ਪਵਨ ਦੀ ਵਕੀਲ ਏ. ਪੀ. ਸਿੰਘ ਵੱਲੋਂ ਨਵੇਂ ਦਸਤਾਵੇਜ਼ ਪੇਸ਼ ਕਰਨ ਲਈ ਕੋਰਟ ਤੋਂ ਕੁਝ ਸਮਾਂ ਮੰਗਿਆ ਗਿਆ ਹੈ , ਜਿਸ ਕਾਰਨ ਕੋਰਟ ਵੱਲੋਂ ਸੁਣਵਾਈ ਟਾਲ ਦਿੱਤੀ ਗਈ ਹੈ । ਜਿਸ ਕਾਰਨ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ 24 ਜਨਵਰੀ ਤੱਕ ਪਵਨ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ । ਜ਼ਿਕਰਯੋਗ ਹੈ ਕਿ ਪਵਨ ਵੱਲੋਂ ਪਟੀਸ਼ਨ ਦਾਇਰ ਕਰ ਕੇ ਸਾਲ 2012 ਵਿੱਚ ਕੀਤੇ ਗਏ ਅਪਰਾਧ ਸਮੇਂ ਆਪਣੇ ਆਪ ਨੂੰ ਨਬਾਲਿਗ ਦੱਸਿਆ ਹੈਦੱਸ ਦੇਈਏ ਕਿ ਨਿਰਭਿਆ ਦੇ ਚਾਰੋਂ ਦੋਸ਼ੀ- ਪਵਨ ਗੁਪਤਾ, ਅਕਸ਼ੈ ਕੁਮਾਰ, ਮੁਕੇਸ਼ ਅਤੇ ਵਿਨੇ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ । ਇਨ੍ਹਾਂ ਦੋਸ਼ੀਆਂ ਵੱਲੋਂ 16 ਦਸੰਬਰ 2012 ਨੂੰ ਦਿੱਲੀ ਵਿੱਚ ਚੱਲਦੀ ਬੱਸ ਵਿੱਚ ਨਿਰਭਿਆ ਨਾਲ 6 ਲੋਕਾਂ ਵਲੋਂ ਦਰਿੰਦਗੀ ਕੀਤੀ ਗਈ ਸੀ ।
ਇਸ ਮਾਮਲੇ ਦੇ 6 ਦੋਸ਼ੀਆਂ ਵਿਚੋਂ 1 ਦੋਸ਼ੀ ਵੱਲੋਂ ਜੇਲ੍ਹ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਸੀ । ਇਸ ਮਾਮਲੇ ਵਿੱਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ।