ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ 16 ਦਸੰਬਰ 2012 ਨੂੰ ਨਿਰਭਿਆ ਸਾਮੂਹਿਕ ਬਲਾਤਕਾਰ ਦੇ ਚਾਰ ਦੋਸ਼ੀਆਂ ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ, ਵਿਨੈ ਸ਼ਰਮਾ ਅਤੇ ਪਵਨ ਕੁਮਾਰ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸਾਸ਼ਨ ਨੇ ਇਸ ਸਬੰਦੀ ਨੋਟਿਸ ਦੇ ਕੇ ਕਿਹਾ ਕਿ ਜੇਕਰ ਮੌਤ ਦੀ ਸਜ਼ਾ ਖਿਲਾਫ ਰਾਸ਼ਟਰਪਤੀ ਕੋਲ ਜੇਕਰ ਸੱਤ ਦਿਨਾਂ ‘ਚ ਰਹਿਮ ਦੀ ਅਪੀਲ ਨਹੀਂ ਕੀਤੀ ਜਾਂਦੀ ਤਾਂ ਫਾਂਸੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਪਿਛਲੇ ਸਾਲ ਜੁਲਾਈ ‘ਚ ਚਾਰਾਂ ਦੀ ਮੁੜ ਵਿਚਾਰ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਪਰ ਮੁਲਜ਼ਮਾਂ ਵੱਲੋਂ ਅਜੇ ਤਕ ਕਿਸੇ ਨੇ ਵੀ ਰਹਿਮ ਦੀ ਅਰਜ਼ੀ ਦਾਖਲ ਨਹੀਂ ਕੀਤੀ ਗਈ। ਇਹ ਦੋਸ਼ੀਆਂ ਕੋਲ ਆਖਰੀ ਮੌਕਾ ਹੈ।
ਤਿਹਾੜ ਜੇਲ੍ਹ ਮੁੱਖ ਦਫਤਰ ਨੇ 28 ਅਕਤੂਬਰ ਨੂੰ ਉਨ੍ਹਾਂ ਤਿੰਨ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਇੱਖ ਗੁਪਤ ਚਿੱਠੀ ਲਿੱਕੀ ਸੀ, ਜਿੱਥੇ ਚਾਰੇ ਗੁਨਾਹਗਾਰ ਬੰਦ ਹਨ। ਮੁਕੇਸ਼ ਅਤੇ ਅਕਸ਼ੇ ਜੇਲ੍ਹ ਨੰਬਰ ਦੋ ਅਤੇ ਵਿਨੈ ਜੇਲ੍ਹ ਨੰਬਰ ਚਾਰ ਅਤੇ ਪਵਨ ਜੇਲ੍ਹ ਨੰਬਰ 14 (ਮੰਡੋਲੀ) ਜੇਲ੍ਹ ‘ਚ ਬੰਦ ਹੈ। ਹੈੱਡ ਆਫਿਸ ਨੇ ਸੱਤ ਦਿਨਾਂ ‘ਚ ਚਿੱਠੀਆਂ ਦੇ ਜਵਾਬ ਮੰਗੇ ਹਨ।ਦੱਸ ਦਈਏ ਕਿ ਜੇਲ੍ਹ ਸੂਤਰਾਂ ਮੁਤਾਬਕ ਦੋਸ਼ੀਆਂ ਨੂੰ ਇਹ ਚਿੱਠੀ ਪੜਾਈ ਗਈ ਜਿਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਇਸ ‘ਚ ਅਕਸ਼ੇ, ਵਿਨੈ ਅਤੇ ਪਵਨ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਕਿਊਰੇਟਿਵ ਪਟੀਸ਼ਨ ਦਾਈਰ ਕੀਤੀ ਜਾਵੇਗੀ।
ਤਿਹਾੜ ਜੇਲ੍ਹ ਦੇ ਅਧਿਕਾਰੀ ਸੰਦੀਪ ਗੋਇਲ ਨੇ ਕਿਹਾ ਕਿ ਚਾਰਾਂ ਮੁਲਜ਼ਮਾਂ ਨੂੰ ਨੋਟਿਸ ਦਿੱਤਾ ਹੈ ਕਿ ਉਨ੍ਹਾਂ ਦੀ ਕਾਨੂੰਨੀ ਲੜਾਈ ਖ਼ਤਮ ਹੋ ਚੁੱਕੀ ਹੈ। ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕਰਨਾ ਚਾਹੁਣ ਤਾਂ ਕਰ ਸਕਦੇ ਹਨ ਅਤੇ ਉਨ੍ਹਾਂ ਕੋਲ ਇੱਕ ਹਫਤਾ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਸ ਦੀ ਜਾਣਕਾਰੀ ਹੇਠਲੀ ਅਦਾਲਤ ਨੂੰ ਦਿੱਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।ਦੱਸ ਦਈਏ ਕਿ ਜੇਲ੍ਹ ਸੂਤਰਾਂ ਮੁਤਾਬਕ ਦੋਸ਼ੀਆਂ ਨੂੰ ਇਹ ਚਿੱਠੀ ਪੜਾਈ ਗਈ ਜਿਸ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਇਸ ‘ਚ ਅਕਸ਼ੇ, ਵਿਨੈ ਅਤੇ ਪਵਨ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਕਿਊਰੇਟਿਵ ਪਟੀਸ਼ਨ ਦਾਈਰ ਕੀਤੀ ਜਾਵੇਗੀ।