ਭਾਰਤ ਦੇ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕ ਵਿੱਚ ਅੱਜ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐੱਸਐੱਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਬਾਈ ਸਾਲਾ ਦੇ ਨਰਵਾਲ ਨੇ ਟੋਕੀਓ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ ਐੱਸਐੱਚ1 ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨਰਵਾਲ ਮੁਕਾਬਲੇ ਦੌਰਾਨ ਕੁੱਝ ਸਮੇਂ ਤੱਕ ਅੱਗੇ ਚੱਲ ਰਿਹਾ ਸੀ ਪਰ ਕੁੱਝ ਖਰਾਬ ਸ਼ਾਟ ਕਾਰਨ ਉਹ ਦੱਖਣੀ ਕੋਰੀਆ ਦੇ ਜੋ ਜਿਓਂਗਡੂ ਤੋਂ ਪੱਛੜ ਗਿਆ। ਭਾਰਤ ਦੇ ਨਿਸ਼ਾਨੇਬਾਜ਼ ਸ਼ਿਵਾ ਨਰਵਾਲ ਦੇ ਵੱਡੇ ਭਰਾ ਮਨੀਸ਼ ਨੇ 234.9 ਦਾ ਸਕੋਰ ਬਣਾਇਆ, ਜਦਕਿ ਜਿਓਂਗਡੂ ਨੇ 237.4 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। ਨਰਵਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ 565 ਦਾ ਸਕੋਰ ਬਣਾ ਕੇ ਪੰਜਵੇਂ ਸਥਾਨ ’ਤੇ ਰਿਹਾ ਸੀ।