ਨਿੰਮ ਦਾ ਤੇਲ ਸਿਹਤ ਲਈ ਤਾਂ ਫਾਇਦੇਮੰਦ ਹੁੰਦਾ ਹੀ ਹੈ, ਨਾਲ ਹੀ ਇਸ ਦੇ ਬਿਊਟੀ ਫਾਇਦੇ ਵੀ ਘੱਟ ਨਹੀਂ ਹੁੰਦੇ। ਤੁਸੀਂ ਬਹੁਤ ਆਸਾਨੀ ਨਾਲ ਆਪਣੀ ਖੂਬਸੂਰਤੀ ਨੂੰ ਨਿੰਮ ਦੇ ਤੇਲ ਦੀ ਵਰਤੋਂ ਕਰ ਕੇ ਨਿਖਾਰ ਸਕਦੇ ਹੋ। ਇਹ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ।
ਵਧਦੀ ਉਮਰ ਦੇ ਨਿਸ਼ਾਨ ਰੋਕਦਾ ਹੈ
ਨਿੰਮ ਦੇ ਤੇਲ ਵਿੱਚ ਮੌਜੂਦ ਐਂਟੀਆਕਸੀਡੈਂਟਸ ਵਧਦੀ ਉਮਰ ਦੇ ਨਿਸ਼ਾਨ ਰੋਕਦਾ ਹੈ ਅਤ ਤੁਹਾਡੀ ਸਕਿਨ ਨੂੰ ਜਵਾਨ ਬਣਾਈ ਰੱਖਦਾ ਹੈ। ਇਸ ਲਈ ਤੁਹਾਨੂੰ ਹਫਤੇ ‘ਚ ਦੋ ਵਾਰ 10 ਮਿੰਟ ਤੱਕ ਨਿੰਮ ਦੇ ਤੇਲ ਨਾਲ ਚਿਹਰੇ ਅਤੇ ਗਲੇ ਦੀ ਮਾਲਿਸ਼ ਕਰਨੀ ਚਾਹੀਦੀ ਹੈ।
ਚਮੜੀ ਦੀ ਖੂਬਸੂਰਤੀ
ਨਿੰਮ ਦੇ ਤੇਲ ‘ਚ ਵਿਟਾਮਿਨ-ਈ ਅਤੇ ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਾਡੀ ਚਮੜੀ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਨਹਾਉਣ ਤੋਂ ਬਾਅਦ ਨਿੰਮ ਦੇ ਤੇਲ ਦੇ ਇੱਕ ਹਿੱਸੇ ਨੂੰ ਨਾਰੀਅਲ ਦੇ ਤੇਲ ਦੇ ਦੋ ਹਿੱਸਿਆਂ ਵਿੱਚ ਮਿਲਾਓ ਅਤੇ ਪੂਰੇ ਸਰੀਰ ‘ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਨਰਮ, ਮੁਲਾਇਮ ਅਤੇ ਖੂਬਸੂਰਤ ਬਣ ਜਾਏਗੀ।
ਮੁਹਾਸਿਆਂ ਤੋਂ ਛੁਟਕਾਰਾ
ਨਿੰਮ ‘ਚ ਪਾਏ ਜਾਣ ਵਾਲੇ ਐਂਟੀਇੰਫਲੇਮੇਟਰੀ ਅਤੇ ਐਨਾਲਜੇਸਿਕ ਏਜੰਟ ਮੁਹਾਸੇ ਘੱਟ ਕਰਨ ਵਿੱਚ ਮਦਦ ਕਰਦੇ ਹਨ। ਨਿੰਮ ‘ਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਸਕਿਨ ‘ਤੇ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ।
ਭਰਵੱਟੇ ਅਤੇ ਪਲਕਾਂ ਬਣਦੀਆਂ ਹਨ ਹੈਲਦੀ
ਜੋ ਔਰਤਾਂ ਆਪਣੇ ਚਿਹਰੇ ‘ਤੇ ਨਿੰਮ ਦਾ ਤੇਲ ਲਗਾਉਂਦੀਆਂ ਹਨ, ਉਨ੍ਹਾਂ ਦੇ ਭਰਵੱਟੇ ਅਤੇ ਪਲਕਾਂ ਵੀ ਹੈਲਦੀ ਹੋ ਜਾਂਦੀਆਂ ਹਨ।
ਮੇਕਅਪ ਰਿਮੂਵ ਕਰੋ
ਨਿੰਮ ਦਾ ਤੇਲ ਖੁੱਲ੍ਹੇ ਰੋਮਾਂ ਨੂੰ ਵੀ ਸਾਫ ਕਰਦਾ ਹੈ, ਇਸ ਲਈ ਤੁਸੀਂ ਨਿੰਮ ਦੇ ਤੇਲ ਨੂੰ ਮੇਕਅਪ ਰਿਮੂਵਰ ਦੇ ਤੌਰ ‘ਤੇ ਵੀ ਵਰਤ ਸਕਦੇ ਹੋ।
ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੈਦ ਹੋਣਾ ਰੋਕਦਾ ਹੈ
ਨਿੰਮ ਦਾ ਤੇਲ ਵਾਲਾਂ ਦਾ ਸਮੇਂ ਤੋਂ ਪਹਿਲਾਂ ਸਫੇਦ ਹੋਣਾ ਵੀ ਰੋਕਦਾ ਹੈ। ਇਸ ਲਈ ਆਂਵਲੇ ਦੇ ਤੇਲ ਵਿੱਚ ਨਿੰਮ ਦਾ ਤੇਲ ਮਿਲਾ ਕੇ ਵਾਲਾਂ ਵਿਚ ਲਗਾਓ ਅਤੇ ਮਾਲਿਸ਼ ਕਰੋ, ਸਵੇਰੇ ਸ਼ੈਂਪੂ ਨਾਲ ਵਾਲ ਧੋ ਲਓ। ਹਫਤੇ ਵਿੱਚ ਦੋ ਵਾਰ ਇਹ ਮਸਾਜ ਕਰਨ ਨਾਲ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਨਹੀਂ ਹੋਣਗੇ।
ਚਮੜੀ ਦੀ ਸਮੱਸਿਆ ਤੋਂ ਮਿਲਦਾ ਹੈ ਛੁਟਕਾਰਾ
ਜੇ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ‘ਤੇ ਨਿੰਮ ਦਾ ਤੇਲ ਲਾਉਂਦੇ ਹੋ ਤਾਂ ਇਸ ਨਾਲ ਤੁਸੀਂ ਹਰ ਤਰ੍ਹਾਂ ਦੀ ਸਕਿਨ ਪ੍ਰਾਬਲਮ ਤੋਂ ਆਪਣੀ ਸਕਿਨ ਨੂੰ ਬਚਾ ਸਕਦੇ ਹੋ। ਇਸ ਲਈ ਨਿੰਮ ਦੇ ਤੇਲ ਨਾਲ ਚਮੜੀ ਦੀ ਮਾਲਿਸ਼ ਕਰੋ ਅਤੇ ਫਿਰ ਫੇਸ਼ਵਾਸ ਨਾਲ ਚਿਹਰਾ ਧੋ ਲਓ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੀ ਸਕਿਨ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚੀ ਰਹੇਗੀ ਅਤੇ ਹਮੇਸ਼ਾ ਹੈਲਦੀ ਅਤੇ ਖੂਬਸੂਰਤ ਰਹੇਗੀ।