PreetNama
ਖਬਰਾਂ/News

ਨਿੱਜੀ ਸਕੂਲਾਂ ਨੂੰ ਪਛਾੜਣ ਲੱਗੇ ਹੁਣ ਸਰਕਾਰੀ ਸਕੂਲ

ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਵਲੋਂ ਸਿੱਖਿਆ ਦੇ ਵਿਚ ਸੁਧਾਰ ਲਿਆਉਣ ਦੇ ਲਈ ਅਥਾਹ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਦਕਾ ਪੰਜਾਬ ਦੇ ਸਕੂਲਾਂ ਵਿਚ ਕਾਫ਼ੀ ਜ਼ਿਆਦਾ ਸੁਧਾਰ ਹੋ ਰਿਹਾ ਹੈ। ਪੰਜਾਬ ਦੇ ਅੰਦਰ ਧੜਾਧੜ ਸਰਕਾਰੀ ਸਕੂਲ, ਸਮਾਰਟ ਸਕੂਲ ਬਣ ਰਹੇ ਹਨ ਅਤੇ ਜਿਹੜੀਆਂ ਸੁਵਿਧਾਵਾਂ ਪ੍ਰਾਈਵੇਟ ਸਕੂਲਾਂ ਵਿਚ ਪੜਣ ਵਾਲੇ ਬੱਚਿਆਂ ਨੂੰ ਮਿਲਦੀਆਂ ਹਨ, ਉਹ ਹੀ ਸਾਰੀਆਂ ਸੁਵਿਧਾਵਾਂ ਪੰਜਾਬ ਸਰਕਾਰ ਦੇ ਵਲੋਂ ਸਰਕਾਰੀ ਸਕੂਲਾਂ ਦੇ ਅੰਦਰ ਪੜਣ ਵਾਲੇ ਬੱਚਿਆਂ ਨੂੰ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਸਮੇਂ ਤੋਂ ਹੁਣ ਤੱਕ ਦਾ ਜੇਕਰ ਸਰਕਾਰੀ ਸਕੂਲਾਂ ਦਾ ਸਫ਼ਰ ਵੇਖੀਏ ਤਾਂ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਚੁੱਕੀ ਹੈ।
ਜਿਹੜੇ ਸਰਕਾਰੀ ਸਕੂਲਾਂ ਦੇ ਵਿਚ ਮਾਪੇ ਬੱਚੇ ਪੜਾਉਣ ਤੋਂ ਡਰਦੇ ਹੁੰਦੇ ਸਨ, ਉਥੇ ਹੁਣ ਖੁਦ ਮਾਪੇ ਬੱਚਿਆਂ ਦਾ ਨਵਾਂ ਦਾਖਲਾ ਕਰਵਾ ਰਹੇ ਹਨ। ਸਰਕਾਰੀ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਪੜਣ ਲਈ ਸਰਕਾਰ ਦੇ ਵਲੋਂ ਜੋ ਮੁਫ਼ਤ ਵਿਚ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦਾ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਕਾਫੀ ਜਿਆਦਾ ਫਾਇੰਦਾ ਹੋ ਰਿਹਾ ਹੈ। ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਚੰਗੀ ਸੋਚ ਸਦਕਾ ਹੀ ਇਹ ਕੰਮ ਨੇਪਰੇ ਚੜ ਰਹੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਪਹਿਲੋਂ ਕੋਈ ਖਾਸਾ ਚੰਗੀ ਨਹੀਂ ਸੀ ਹੁੰਦੀ, ਜਿਸ ਦੇ ਕਾਰਨ ਹਰ ਮਾਂ ਬਾਪ ਦਾ ਇਹ ਹੀ ਸੁਪਨਾ ਹੁੰਦਾ ਸੀ ਕਿ ਉਸ ਦਾ ਬੱਚਾ ਚੰਗੀ ਵਿੱਦਿਆ ਕਿਸੇ ਚੰਗੇ ਪ੍ਰਾਈਵੇਟ ਸਕੂਲ ਦੇ ਵਿਚੋਂ ਹੀ ਹਾਂਸਲ ਕਰੇ। ਪਰ ਹੁਣ ਜਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਹੀ ਸਮਾਰਟ ਸਕੂਲ ਬਣਦੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੇ ਅੰਦਰ ਹੀ ਵਧੀਆ ਸੁਵਿਧਾਵਾਂ ਮਿਲਣ ਲੱਗ ਗਈਆਂ ਹਨ ਤਾਂ ਮਾਪੇ ਖੁਦ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਦੇ ਵਿਚ ਦਾਖਲ ਕਰਵਾ ਰਹੇ ਹਨ। ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਤਕਰੀਬਨ ਹੀ ਸਾਰੇ ਸਰਕਾਰੀ ਸਕੂਲਾਂ ਦੇ ਵਲੋਂ ਪਿੰਡ ਪਿੰਡ, ਸ਼ਹਿਰ ਸ਼ਹਿਰ ਅਤੇ ਕਸਬਿਆਂ ਦੇ ਵਿਚ ਇਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਕਿ ਮਾਪੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਬਿਜਾਏ ਸਰਕਾਰੀ ਸਕੂਲਾਂ ਦੇ ਵਿਚ ਦਾਖਲ ਕਰਵਾਉਣ। ਇਹ ਮੁਹਿੰਮ ਕਾਮਯਾਬ ਵੀ ਹੋ ਰਹੀ ਹੈ, ਕਿਉਂਕਿ ਮਿਹਨਤੀ ਸਟਾਫ਼ ਦਿਨ ਰਾਤ ਇਕ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਦਾਖਲ ਕਰ ਰਿਹਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਐਸਏਐਸ ਨਗਰ) ਵਲੋਂ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਨਵੇਂ ਸੈਸ਼ਨ 2020-21 ਲਈ ਦਾਖਲਾ ਵਧਾਉਣ ਲਈ ਪਿੰਡ ਵਿੱਚ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਸਕੂਲ ਹੈਡ ਟੀਚਰ ਮੈਡਮ ਰਮਿੰਦਰ ਕੌਰ ਦੀ ਅਗੁਵਾਈ ਵਿਚ ਕੱਢੀ ਗਈ। ਇਸ ਮੌਕੇ ਤੇ ਸਕੂਲ ਹੈਡ ਟੀਚਰ, ਬੀ ਐਮ ਟੀ ਖੁਸ਼ਪ੍ਰੀਤ, ਸੀ ਐਮ ਟੀ ਸੁਭਾਸ਼ ਚੰਦਰ ਅਤੇ ਸਮੂਹ ਸਟਾਫ ਵਲੋਂ ਰੈਲੀ ਦੌਰਾਨ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਸਾਡੇ ਸਮਾਰਟ ਸਕੂਲ ਵਿਚ ਵਿਦਿਆਰਥੀਆਂ ਕੋਲ਼ੋਂ ਕੋਈ ਫੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਨੂੰ ਕਿਤਾਬਾਂ ਵੀ ਮੁਫਤ ਦੇ ਵਿਚ ਹੀ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਐਸਏਐਸ ਨਗਰ) ਦੀ ਹੈਡ ਟੀਚਰ ਮੈਡਮ ਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆ ਹੋਇਆ ਪਿੰਡ ਵਾਸੀਆਂ ਨੂੰ ਦੱਸਿਆ ਕਿ ਈ-ਕੰਟੈਂਟ ਅਤੇ ਸਮਾਰਟ ਜਮਾਤਾਂ ਰਾਹੀਂ ਬੱਚਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਸਾਡੇ ਸਰਕਾਰੀ ਸਕੂਲ ਦੇ ਅੰਦਰ ਬੱਚਿਆਂ ਦਾ ਦਾਖਲਾ ਵੀ ਬਿਲਕੁਲ ਮੁਫ਼ਤ ਦੇ ਵਿਚ ਹੀ ਹੁੰਦਾ ਹੈ ਅਤੇ ਕਿਤਾਬਾਂ ਤੇ ਵਰਦੀਆਂ ਵੀ ਬਿਲਕੁਲ ਮੁਫ਼ਤ ਦੇ ਵਿਚ ਹੀ ਮਿਲਦੀਆਂ ਹਨ। ਉਨ੍ਹਾਂ ਦੇ ਸਰਕਾਰੀ ਸਕੂਲ ਦੇ ਅੰਦਰ ਉੱਚ ਯੋਗਤਾ ਅਤੇ ਤਜ਼ਰਬੇਕਾਰ ਸਟਾਫ਼, ਖੇਡ ਵਿਧੀ ਰਾਹੀਂ ਪੜ੍ਹਾਈ, ਲਾਇਬ੍ਰੇਰੀ ਰੂਮ ਵਿਚ ਰੋਚਕ ਕਿਤਾਬਾਂ ਦਾ ਪ੍ਰਬੰਧ, ਨਵੀਆਂ ਤਕਨੀਕਾਂ, ਸਹਿ ਵਿੱਦਿਅਕ ਮੁਕਾਬਲੇ, ਦੁਪਹਿਰ ਦਾ ਖਾਣਾ, ਪੀਣ ਲਈ ਆਰ ਓ ਪਾਣੀ ਦਾ ਪ੍ਰਬੰਧ ਹੈ। ਜਾਣਕਾਰੀ ਦਿੰਦਿਆ ਹੋਇਆ ਹੈਡ ਟੀਚਰ ਮੈਡਮ ਰਮਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਕੂਲ ਦੇ ਅੰਦਰ ਬੱਚਿਆਂ ਦੇ ਖੇਡਣ ਲਈ ਝੂਲੇ, ਦੁਪਹਿਰ ਦੇ ਪੌਸ਼ਟਿਕ ਭੋਜਨ ਦਾ ਮੁਫ਼ਤ ਪ੍ਰਬੰਧ, ਸਮੇਂ ਸਮੇਂ ‘ਤੇ ਮੁਫ਼ਤ ਮੈਡੀਕਲ ਚੈੱਕਅੱਪ, ਦਵਾਈਆਂ ਅਤੇ ਇਲਾਜ਼ ਤੋਂ ਇਲਾਵਾ ਸਹਿ ਵਿੱਦਿਅਕ ਸੱਭਿਆਚਾਰ ਗਤੀਵਿਧੀਆਂ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪਿੰਡ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਹੈਡ ਟੀਚਰ ਮੈਡਮ ਰਮਿੰਦਰ ਕੌਰ ਨੇ ਅਪੀਲ ਕਰਦਿਆ ਹੋਇਆ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਹੀ ਦਾਖਲ ਕਰਵਾਉਣ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੀ ਨੁਹਾਰ ਕਾਫ਼ੀ ਜ਼ਿਆਦਾ ਬਦਲ ਚੁੱਕੀ ਹੈ ਅਤੇ ਸਕੂਲਾਂ ਦੇ ਅੰਦਰ ਸਟਾਫ਼ ਵੀ ਪੂਰਾ ਹੈ। ਇਥੇ ਦੱਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲੋਂ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ (ਐਸਏਐਸ ਨਗਰ) ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਵਲੋਂ ਕੀਤਾ ਗਿਆ ਸੀ।

Related posts

ਕੋਰੋਨਾ ਤੋਂ ਬਾਅਦ ਹੁਣ ਜਾਪਾਨ ਤੋਂ ਉੱਠਿਆ ਇਹ ਵਾਇਰਸ! ਇਨ੍ਹਾਂ 5 ਦੇਸ਼ਾਂ ਵਿਚ ਸਾਹਮਣੇ ਆਏ ਮਾਮਲੇ

On Punjab

ਸੈਂਸੈਕਸ ਵਿੱਚ 1,390 ਅੰਕਾਂ ਦੀ ਵੱਡੀ ਗਿਰਾਵਟ

On Punjab

Apex court protects news anchor from arrest for interviewing Bishnoi in jail

On Punjab