39.04 F
New York, US
November 22, 2024
PreetNama
ਰਾਜਨੀਤੀ/Politics

ਨੀਤਾ ਅੰਬਾਨੀ ਨੂੰ BHU ਦਾ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੀਤਾ ਖੰਡਨ

ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (BHU) ‘ਚ ਵਿਜਿਟਿੰਗ ਪ੍ਰੋਫੈਸਰ ਬਣਾਏ ਜਾਣ ਦੀ ਸੂਚਨਾ ਦੀ ਇਸ ਗੱਲ ਦਾ ਖੰਡਨ ਜਾਰੀ ਕੀਤਾ ਹੈ। ਏਐੱਨਆਈ ਮੁਤਾਬਿਕ, ਉਨ੍ਹਾਂ ਨੇ ਬੀਐੱਚਯੂ ਤੋਂ ਕੋਈ ਸੱਦਾ ਨਹੀਂ ਮਿਲਿਆ ਹੈ। ਇਸ ਬਾਰੇ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਵੱਲੋਂ ਜਾਣਕਾਰੀ ਦੇਣ ਦੀ ਗੱਲ ਸਾਹਮਣੇ ਆਈ ਹੈ। ਖੰਡਨ ‘ਚ ਇਸ ਬਾਰੇ ਦੀਆਂ ਖ਼ਬਰਾਂ ਨੂੰ ਗਲਤ ਦੱਸਦਿਆਂ ਕਿਸੇ ਤਰ੍ਹਾਂ ਦੀ ਸੂਚਨਾ ਤੋਂ ਇਨਕਾਰ ਕੀਤਾ ਗਿਆ ਹੈ।

ਵਿਭਾਗ ਵੱਲੋਂ ਸਹਿਮਤੀ ਸਬੰਧੀ ਪੱਤਰ ਜਾਰੀ ਕਰ ਚਾਂਸਲਰ ਨੂੰ ਲੈਟਰ ਭੇਜ ਕੇ ਨੀਤਾ ਅੰਬਾਨੀ ਨੂੰ ਵਿਜਿਟਿੰਗ ਪ੍ਰੋਫੈਸਰ ਬਣਾਏ ਜਾਣ ਦੀ ਸੂਚਨਾ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਯੂਨੀਵਰਸਿਟੀ ‘ਚ ਹਾਈ ਪੱਧਰ ‘ਤੇ ਮੰਗਲਵਾਰ ਨੂੰ ਬੈਠਕ ਕਰ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ।

ਦੂਜੇ ਪਾਸੇ ਬੀਐੱਚਯੂ ਦੇ ਫੈਕਲਟੀ ਮੁਖੀ ਪ੍ਰੋ. ਕੇ ਕੇ ਮਿਸ਼ਰ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸਤਾਵ ਭੇਜਿਆ ਗਿਆ ਹੈ, ਜਿਨ੍ਹਾਂ ਕੋਲੋਂ ਕਾਫ਼ੀ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਇਸ ਬਾਰੇ ਬੀਐੱਚਯੂ ਦੇ ਸਮਾਜਿਕ ਵਿਗਿਆਨ ਫੈਕਲਟੀ ਮੁਖੀ ਪ੍ਰੋ.ਕੇ.ਕੇ ਮਿਸ਼ਰ ਨੇ ਇਕ ਦੋ ਪੰਨਿਆਂ ਦਾ ਪੱਤਰ ਵੀ ਸਾਂਝਾ ਕੀਤਾ ਹੈ। ਪੱਤਰ ‘ਤੇ ਪ੍ਰੋ.ਕੌਸ਼ਲ ਕਿਸ਼ੋਰ ਮਿਸ਼ਰਾ ਤੇ ਕੋਆਰਡੀਨੇਟਰ ਨਿਧੀ ਸ਼ਰਮਾ ਨੇ ਦਸਤਖ਼ਤ ਨਾਲ ਹੀ ਚਾਂਸਲਰ ਨੂੰ ਭੇਜਿਆ ਗਿਆ ਹੈ।

Related posts

PM Modi Denmark Visit : PM Modi ਪਹੁੰਚੇ ਡੈਨਮਾਰਕ, ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਖ਼ੁਦ ਏਅਰਪੋਰਟ ‘ਤੇ ਕੀਤਾ ਨਿੱਘਾ ਸਵਾਗਤ

On Punjab

ਜਦ ਤੱਕ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਹਟਾ ਨਹੀਂ ਦਿੰਦੀ, ਉਦੋਂ ਤੱਕ ਲੋਕਾਂ ਦਾ ਗੁੱਸਾ ਖਤਮ ਨਹੀਂ ਹੋਵੇਗਾ :ਕੈਪਟਨ

On Punjab

ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਢਾਈ ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ, ‘ਆਪ’ ‘ਤੇ ਲਾਏ ਦੋਸ਼

On Punjab