ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਵੱਲੋਂ ਟੋਕੀਓ ਓਲੰਪਿਕਸ ਵਿਚ ਸੋਨ ਤਗਮਾ ਜਿੱਤਣ ਦੀ ਖ਼ੁਸ਼ੀ ਵਿਚ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ। ਹਰ ਵਿਅਕਤੀ ਇਸ ਮੈਡਲ ਨੂੰ ਦੇਸ਼ ਲਈ ਬਹੁਤ ਵੱਡਾ ਮਾਣ ਮੰਨ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੇ ਉੱਘੇ ਅਦਾਕਾਰ, ਖਲਨਾਇਕ ਪ੍ਰੇਮ ਚੋਪੜਾ ਨੇ ਵੀ ਆਪਣੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਬਣਾ ਕੇ ਅਨੋਖੇ ਅੰਦਾਜ਼ ਵਿਚ ਉਸ ਨੂੰ ਵਧਾਈ ਦਿੱਤੀ ਹੈ। ਉਸ ਨੇ ਆਪਣਾ ਮਸ਼ਹੂਰ ਡਾਇਲਾਗ ‘ਪ੍ਰੇਮ ਨਾਮ ਹੈ ਮੇਰਾ……. ਪ੍ਰੇਮ ਚੋਪੜਾ….!!’ ਨੂੰ ਬਦਲਦਿਆਂ ਆਖਿਆ, ‘ਨੀਰਜ, ਅੱਜ ਤੂੰ ਮੌਸਮ ਬਦਲ ਦਿੱਤਾ ਹੈ। ਅੱਜ ਤੋਂ ਸਾਰੀ ਦੁਨੀਆ ਕਹੇਗੀ, ਨੀਰਜ ਨਾਮ ਹੈ ਮੇਰਾ…ਨੀਰਜ ਚੋਪੜਾ….!!’
ਹਰ ਕੋਈ ਨੀਰਜ ਨੂੰ ਆਪੋ-ਆਪਣੇ ਅੰਦਾਜ਼ ’ਚ ਵਧਾਈਆਂ ਦੇਣ ਵਿਚ ਮਸ਼ਗੂਲ ਹੈ ਕਿਉਂਕਿ ਨੀਰਜ ਦੀ ਇਸ ਪ੍ਰਾਪਤੀ ਨਾਲ ਭਾਰਤੀ ਐਥਲੇਟਿਕਸ ਦੇ ਸੁਨਿਹਰੇ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਜੇ ਭਾਰਤੀ ਅਥਲੈਟਿਕਸ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਰਾਜ ਸਮੇਂ ਭਾਰਤ ਵੱਲੋਂ ਪਹਿਲੀ ਵਾਰ 1900 ਪੈਰਿਸ ਓਲੰਪਿਕਸ ਵਿਚ ਨੌਰਮਨ ਪ੍ਰੀਚਰਡ ਨੇ ਸ਼ਿਰਕਤ ਕੀਤੀ ਸੀ, ਜਿੱਥੇ ਉਸ ਨੇ 200 ਮੀਟਰ ਤੇ 200 ਮੀਟਰ ਹਰਡਲਜ਼ ’ਚ ਚਾਂਦੀ ਦੇ ਤਮਗੇ ਜਿੱਤੇ ਸਨ ਪਰ ਉਹ ਇਕ ਐਂਗਲੋ-ਇੰਡੀਅਨ ਸਨ। ਅਥਲੈਟਿਕਸ ਬਿ੍ਰਟਿਸ਼ ਰਾਜ ਦੇ ਸਮੇਂ ਦੌਰਾਨ ਸ਼ੁਰੂ ਹੋਈ। ਇਸ ਖੇਡ ਦਾ ਕੌਮੀ ਪੱਧਰ ’ਤੇ ਐਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੰਚਾਲਨ ਕੀਤਾ ਜਾਂਦਾ ਹੈ, ਜਿਸ ਦੀ ਸਥਾਪਨਾ 1946 ਵਿਚ ਹੋਈ ਸੀ। ਪੂਰੇ ਵਿਸ਼ਵ ਦੀ ਆਬਾਦੀ ਵਿਚ ਦੂਜੇ ਨੰਬਰ ’ਤੇ ਰਹਿਣ ਵਾਲਾ ਭਾਰਤ 121 ਸਾਲਾਂ ਦੇ ਆਪਣੇ ਓਲੰਪਿਕਸ ਇਤਿਹਾਸ ਵਿਚ ਨੌਰਮਨ ਪ੍ਰੀਚਰਡ ਦੇ ਜਿੱਤੇ ਮੈਡਲਾਂ ਤੋਂ ਬਾਅਦ ਕੋਈ ਮੈਡਲ ਨਹੀਂ ਜਿੱਤ ਸਕਿਆ। 1900 ਤੋਂ 2021 ਤਕ ਭਾਰਤੀ ਅਥਲੈਟਿਕਸ ਦਾ ਸਫ਼ਰ ਕਈ ਉਤਰਾਅ ਚੜਾਵਾਂ ’ਚੋਂ ਗੁਜ਼ਰਦਾ ਰਿਹਾ ਪਰ ਆਖ਼ਰ ਨੀਰਜ ਚੋਪੜਾ ਨੇ 2020 ਟੋਕੀਓ ਓਲੰਪਿਕ ’ਚ ਜੈਵਲਿਨ ਥ੍ਰੋ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਮਾਣ ਦਿਵਾਇਆ।
ਨੀਰਜ ਨੇ ਫਾਈਨਲ ਵਿਚ ਆਪਣੀ ਜੈਵਲਿਨ ਨੂੰ 87.58 ਮੀਟਰ ਸੁੱਟ ਕੇ ਇਤਿਹਾਸ ਰਚਿਆ। ਇਸ ਤਰ੍ਹਾਂ ਉਹ ਭਾਰਤ ਦਾ ਪਹਿਲਾ ਟਰੈਕ ਐਂਡ ਫੀਲਡ ਅਥਲੀਟ ਬਣਿਆ, ਜਿਸ ਨੇ ਓਲੰਪਿਕਸ ਵਿਚ ਗੋਲਡ ਮੈਡਲ ਜਿੱਤਿਆ। ਅਭਿਨਵ ਬਿੰਦਰਾ ਤੋਂ ਬਾਅਦ ਉਹ ਸਿਰਫ਼ ਦੂਜਾ ਭਾਰਤੀ ਖਿਡਾਰੀ ਹੈ ਜਿਸ ਨੇ ਓਲੰਪਿਕ ਗੋਲਡ ਮੈਡਲ ਜਿੱਤਿਆ। ਨੀਰਜ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਓਲੰਪਿਕ ਸੋਨ ਤਗਮਾ ਜੇਤੂ ਤੇ ਆਪਣੇ ਓਲੰਪਿਕ ਡੈਬਿਊ ਵਿਚ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਟਰੈਕ ਐਂਡ ਫੀਲ