18.93 F
New York, US
January 23, 2025
PreetNama
ਫਿਲਮ-ਸੰਸਾਰ/Filmy

ਨੀਰੂ ਨਾਲ ‘ਪਾਣੀ ‘ਚ ਮਧਾਣੀ’ ਪਾਉਣ ਮਗਰੋਂ ਗਿੱਪੀ ਨੇ ਲੰਡਨ ‘ਚ ਖਿੱਚੀ ਅਗਲੀ ਤਿਆਰੀ

ਗਿੱਪੀ ਗਰੇਵਾਲ ਨੇ ਲੰਡਨ ‘ਚ ਦੂਜੀ ਫਿਲਮ ਦੀ ਤਿਆਰੀ ਖਿੱਚ ਲਈ ਹੈ। ਅੱਜ-ਕੱਲ੍ਹ ਗਿੱਪੀ ਫਿਲਮ ‘ਪਾਣੀ ‘ਚ ਮਧਾਣੀ’ ਦੀ ਸ਼ੂਟਿੰਗ ਲੰਡਨ ‘ਚ ਕਰ ਰਹੇ ਹਨ। ਇਸ ਫਿਲਮ ‘ਚ ਗਿੱਪੀ ਤੇ ਨੀਰੂ ਦੀ ਜੋੜੀ ਨਜ਼ਰ ਆਵੇਗੀ ਪਰ ਇਸ ਵਾਰ ਗਿੱਪੀ ਨੇ ਲੱਗੇ ਹੱਥ ਦੂਜੀ ਫਿਲਮ ਦਾ ਕੰਮ ਖਤਮ ਕਰਨ ਦੀ ਤਿਆਰੀ ਵੀ ਕਰ ਲਈ ਹੈ।

ਦਰਅਸਲ ਕੋਰੋਨਾਵਾਇਰਸ ਕਰਕੇ ਫਿਲਮ ‘ਪਾਣੀ ‘ਚ ਮਧਾਣੀ’ ਦੇ ਸ਼ੂਟ ਨੂੰ ਲੰਡਨ ‘ਚ ਸ਼ੂਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਨੀਰੂ ਕੈਨੇਡਾ ਤੋਂ ਲੰਡਨ ਆ ਗਈ ਸੀ। ‘ਪਾਣੀ ‘ਚ ਮਧਾਣੀ’ ਫਿਲਮ ਦਾ ਸ਼ੂਟ ਜਲਦ ਪੂਰਾ ਹੋ ਜਾਏਗਾ ਪਰ ਹੁਣ ਗਿੱਪੀ ਗਰੇਵਾਲ ਨੇ ਇੱਕ ਹੋਰ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਕਿ 24 ਅਕਤੂਬਰ ਤੋਂ ਫਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਸ਼ੂਟਿੰਗ ਲੰਡਨ ‘ਚ ਹੀ ਸ਼ੁਰੂ ਹੋ ਜਾਏਗੀ ਤੇ ਨੀਰੂ ਬਾਜਵਾ ਨਾਲ ਹੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਸ਼ੂਟ ਕਰਨਗੇ।ਫਿਲਮ ਬਾਰੇ ਜਾਣਕਰੀ ਦਿੰਦੇ ਹੋਏ ਗਿੱਪੀ ਗਰੇਵਾਲ ਨੇ ਅੰਨੁ ਕਪੂਰ ਦਾ ਵੀ ਜ਼ਿਕਰ ਕੀਤਾ ਹੈ। ਯਾਨੀ ਬਾਲੀਵੁੱਡ ਐਕਟਰ ਅੰਨੁ ਕਪੂਰ ਵੀ ਇਸ ਫਿਲਮ ‘ਚ ਕਿਰਦਾਰ ਕਰਦੇ ਦਿੱਖ ਸਕਦੇ ਹਨ। ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰ ਰਹੇ ਹਨ। ਫਿਲਮ ਨੂੰ 16 ਜੁਲਾਈ, 2021 ਨੂੰ ਰਿਲੀਜ਼ ਕੀਤਾ ਜਾਏਗਾ।

Related posts

ਗਰਭਵਤੀ ਹੋਣ ਦੀਆਂ ਖ਼ਬਰਾਂ ’ਤੇ ਭਾਰਤੀ ਸਿੰਘ ਨੇ ਤੋੜੀ ਚੁੱਪੀ

On Punjab

100 ਮਿਲੀਅਨ ਡਾਲਰ ਦੀ ਪੇਸ਼ਕਸ਼ ਕਰਨ ਵਾਲਿਆਂ ਲਈ ਵੀ ਵਿਆਹ ‘ਚ ਨਹੀਂ ਗਾਉਂਦੀ ਸੀ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਨੇ ਕੀਤਾ ਖੁਲਾਸਾ

On Punjab

ਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨ

On Punjab