PreetNama
ਫਿਲਮ-ਸੰਸਾਰ/Filmy

ਨੀਰੂ ਬਾਜਵਾ ਜਲਦ ਲੈ ਕੇ ਆ ਰਹੇ ਹਨ ਨਵਾਂ ਗੀਤ ‘ਜਿੱਤਾਂਗੇ ਹੌਸਲੇ ਨਾਲ’, ਸ਼ੇਅਰ ਕੀਤਾ ਪੋਸਟਰ

Neeru Bajwa New Song: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਆਪਣੀਆਂ ਖੂਬਸੂਰਤ ਤਸ‍ਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਨੀਰੂ ਨੇ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਨੇ । ਜੀ ਹਾਂ ਉਹ ਆਪਣੇ ਐੱਨ.ਬੀ ਲੇਬਲ ਦੇ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ, ਇਸ ਤੋਂ ਪਹਿਲਾਂ ਉਹ ਆਪਣੇ ਲੇਬਲ ਹੇਠ ਪੰਜਾਬੀ ਫ਼ਿਲਮਾਂ ਵੀ ਲੈ ਕੇ ਆ ਚੁੱਕੇ ਨੇ । ‘ਜਿੱਤਾਂਗੇ ਹੌਸਲੇ ਨਾਲ’ ਵਾਲੇ ਇਸ ਗੀਤ ਨੂੰ ਆਵਾਜ਼ ਨਾਲ ਸ਼ਿੰਗਾਰਣਗੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕਾ ਰਜ਼ਾ ਹੀਰ ।
ਨੀਰੂ ਬਾਜਵਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਘੜੀ ਮੁਸ਼ਿਬਤ ਵਾਲੀ, ਕੱਟ ਨੀਂ ਹੋਣੀ ਇੰਝ ਤੌਖਲੇ ਨਾਲ,,,ਇਹ ਜੰਗ ਨਹੀਂ ਹਥਿਆਰਾਂ ਦੀ, ਜਿੱਤਾਂਗੇ ਹੌਸਲੇ ਨਾਲ’ ਨਾਲ ਹੀ ਉਨ੍ਹਾਂ ਨੇ ਨਾਲ ਹੀ ਸਿੰਮੀ ਚਾਹਲ, ਸਰਗੁਣ ਮਹਿਤਾ, ਹਰਸ਼ਜੋਤ ਕੌਰ ਤੂਰ, ਅਫਸਾਨਾ ਖ਼ਾਨ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਟੈੱਗ ਕੀਤਾ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਦੀ ਕਲਮ ‘ਚੋਂ ਨਿਕਲੇ ਨੇ ।ਇਹ ਗੀਤ 22 ਅਪ੍ਰੈਲ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਦੱਸ ਦਈਏ ਇਸ ਸਮੇਂ ਪੂਰਾ ਸੰਸਾਰ ਕੋਰੋਨਾ ਵਰਗੀ ਮਹਾਂਮਾਰੀ ਦੇ ਨਾਲ ਜੰਗ ਲੜ ਰਿਹਾ ਹੈ ।

ਇਸ ਸਮੇਂ ਸਾਰੇ ਲੋਕਾਂ ਨੂੰ ਸਬਰ ਤੇ ਹੌਸਲਾ ਰੱਖਣਾ ਪਵੇਗਾ ਇਸ ਜੰਗ ਨੂੰ ਜਿੱਤਣ ਦੇ ਲਈ । ਜਿਸਦੇ ਚੱਲਦੇ ਪੰਜਾਬੀ ਕਲਾਕਾਰਾਂ ਵੱਲੋਂ ਗੀਤਾਂ ਦੇ ਰਾਹੀਂ ਦੇਸ਼ ਵਾਸੀਆਂ ਨੂੰ ਹੌਸਲੇ ਦੇ ਰਹੇ ਨੇ । ਇਹ ਨਵਾਂ ਗੀਤ ਵੀ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਵਧੀਆ ਸੁਨੇਹਾ ਵੀ ਦੇਵੇਗਾ । ਹਾਲ ਹੀ ਵਿੱਚ ਨੀਰੂ ਨੇ ਆਪਣੀ ਇੱਕ ਪੁਰਾਣੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਧੰਨਵਾਦ ਰੇਟਰੋ ਬਾਲੀਵੁੱਡ, ਮੈਂ ਇਹ 1998 ਤੋਂ ਨਹੀਂ ਵੇਖਿਆ! ਮੈਂ 15 ਸਾਲ ਦੀ ਉਮਰ ਦੀ ਸੀ’। ਉਹ ਉਸ ਸਮੇਂ ਦਸਵੀਂ ਕਲਾਸ ‘ਚ ਪੜ੍ਹਦੀ ਸੀ । ਫੈਨਜ਼ ਨੂੰ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ ਤੇ ਉਹ ਹਾਰਟ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ ।

Related posts

ਫਿਲਮ ‘ਸਵਦੇਸ਼’ ‘ਚ ਸ਼ਾਹਰੁਖ ਦੀ ਮਾਂ ਦੇ ਰੋਲ ਦਿਖੀ ਕਿਸ਼ੋਰੀ ਦਾ ਦਿਹਾਂਤ

On Punjab

ਦੂਸਰੀ ਵਾਰ ਪਿਤਾ ਬਣਿਆ ਪਾਕਿਸਤਾਨੀ ਸਿੰਗਰ

On Punjab

ਰਵੀਨਾ, ਭਾਰਤੀ ਤੇ ਫ਼ਰਾਹ ਖਿਲਾਫ਼ ਪੰਜਾਬ ‘ਚ ਕੇਸ ਦਰਜ

On Punjab