ਇਜ਼ਰਾਈਲ ’ਚ ਵਿਰੋਧ ਸਭ ਤੋਂ ਲੰਬੇ ਸਮੇਂ ਤਕ ਸੱਤਾ ’ਚ ਰਹਿਣ ਵਾਲੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਹੁਦੇ ਤੋਂ ਹਟਾਉਣ ਦੇ ਬੇਹੱਦ ਕਰੀਬ ਪਹੁੰਚ ਚੁੱਕਾ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ (Reuven Rivlin) ਨੇ ਇਸ ਦੀ ਜਾਣਕਾਰੀ ਖ਼ੁਦ ਦਿੰਦੇ ਹੋਏ ਕਿਹਾ ਹੈ ਕਿ ਵਿਰੋਧ ਪਾਰਟੀਆਂ ’ਚ ਇਸ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ ਤੇ ਇਹ ਨਵੀਂ ਸਰਕਾਰ ਦੇ ਗਠਨ ਲਈ ਵੀ ਲਗਪਗ ਤਿਆਰ ਹਨ। ਇਹ ਸਭ ਕੁਝ ਵਿਰੋਧ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੋਇਆ ਹੈ। ਦੱਸਣਯੋਗ ਹੈ ਕਿ ਨੇਤਨਯਾਹੂ 12 ਸਾਲਾਂ ਤੋਂ ਪੀਐੱਮ ਅਹੁਦੇ ’ਤੇ ਕਾਬਿਜ ਹਨ।