ਨੇਹਾ ਕੱਕੜ ਅੱਜਕੱਲ੍ਹ ਆਪਣੇ ਵਿਆਹ ਕਰਕੇ ਕਾਫੀ ਚਰਚਾ ਬਟੋਰ ਰਹੀ ਹੈ। ਹੁਣ ਨੇਹਾ ਕੱਕੜ ਦੇ ਵਿਆਹ ਦਾ ਸੱਚ ਸਾਮਣੇ ਆ ਗਿਆ ਹੈ। ਕਾਫੀ ਦਿਨ ਤੋਂ ਨੇਹਾ ਦਾ ਵਿਆਹ ਟ੍ਰੈਂਡ ਕਰ ਰਿਹਾ ਹੈ। ਨੇਹਾ ਦਾ ਸੱਚਮੁੱਚ ਵਿਆਹ ਰੋਹਨਪ੍ਰੀਤ ਨਾਲ ਹੋਵੇਗਾ ਜਾਂ ਨਹੀਂ, ਇਹ ਤਾਂ ਪਤਾ ਨਹੀਂ, ਪਰ ਨੇਹਾ ਤੇ ਰੋਹਨਪ੍ਰੀਤ ਦਾ ਗਾਣਾ ਆ ਰਿਹਾ ਹੈ। ਨੇਹਾ ਕੱਕੜ ਨੇ ਇਸ ਗਾਣੇ ਦਾ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਨੇਹਾ ਦਾ ਵਿਆਹ ਫੀਚਰਿੰਗ ਰੋਹਨਪ੍ਰੀਤ 21 ਅਕਤੂਬਰ ਨੂੰ।
ਪਿਛਲੇ ਕਈ ਦਿਨਾਂ ਤੋਂ ਦੋਹਾਂ ਨੇ ਕਈ ਪੋਸਟ ਪਾ ਕੇ ਸਭ ਨੂੰ ਇਹ ਜ਼ਾਹਿਰ ਕੀਤਾ ਸੀ ਕਿ ਦੋਹਾਂ ਦਾ ਵਿਆਹ ਹੋਣ ਜਾ ਰਿਹਾ ਹੈ। ਪਹਿਲਾ ਤਾਂ ਕਿਸੇ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਨੇਹਾ ਅਜਿਹਾ ਡਰਾਮਾ ਆਦਿਤਿਆ ਨਾਰਾਇਣ ਨਾਲ ਰਿਐਲਿਟੀ ਸ਼ੋਅ ‘ਚ ਕਰ ਚੁੱਕੀ ਹੈ, ਪਰ ਦੋਹਾਂ ਨੇ ਸੋਸ਼ਲ ਮੀਡੀਆ ‘ਤੇ ਪੂਰਾ ਮਾਹੌਲ ਬਣਾਇਆ। ਦੋਵੇਂ ਇੱਕ-ਦੂਜੇ ਦੀ ਪੋਸਟ ‘ਤੇ ਪਿਆਰ ਭਰੇ ਕਮੈਂਟ ਵੀ ਕਰਦੇ ਸੀ ਪਰ ਹੁਣ ਸਾਫ ਹੋ ਗਿਆ ਹੈ ਕਿ ਨੇਹਾ ਤੇ ਰੋਹਨ ਇੱਕ ਗੀਤ ਲੈ ਕੇ ਆ ਰਹੇ ਹਨ।ਨੇਹਾ ਕੱਕੜ ਦੀ ਲਵ ਲਾਈਫ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਨੇਹਾ ਪਹਿਲਾਂ ਬਾਲੀਵੁੱਡ ਐਕਟਰ ਹਿਮਾਂਸ਼ ਕੋਹਲੀ ਨਾਲ ਪਿਆਰ ‘ਚ ਸੀ ਪਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਨੇਹਾ ਕੱਕੜ ਇਸ ਵੇਲੇ ਦੇਸ਼ ਦੀ ਸਭ ਤੋਂ ਟਾਪ ਸਿੰਗਾਰਜ਼ ‘ਚੋਂ ਇੱਕ ਹੈ। ਫਿਲਹਾਲ ਹੁਣ ਰੋਹਨ ਤੇ ਨੇਹਾ ਦੀ ਗੱਲ ਇੱਥੇ ਹੀ ਮੁੱਕਦੀ ਹੈ ਜਾਂ ਸੱਚਮੁੱਚ ਦੋਨੋਂ ਵਿਆਹ ਕਰਵਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।